ਮੁੰਬਈ (ਬਿਊਰੋ) — 'ਲੈਕਮੇ ਫੈਸ਼ਨ ਵੀਕ 2019' ਦਾ ਆਗਾਜ਼ 30 ਜਨਵਰੀ ਤੋਂ ਸ਼ੁਰੂ ਹੋਇਆ ਸੀ ਅਤੇ 3 ਫਰਵਰੀ ਨੂੰ ਸਮਾਰੋਹ ਦਾ ਆਖਰੀ ਦਿਨ ਸੀ। ਇਸ ਦੌਰਾਨ ਬਾਲੀਵੁੱਡ ਦੀਆਂ ਕਈ ਹਸਤੀਆਂ 'ਲੈਕਮੇ ਫੈਸ਼ਨ ਵੀਕ' 'ਤੇ ਰੈਂਪ ਵਾਕ ਕਰਦੀਆਂ ਨਜ਼ਰ ਆਈਆਂ।

'ਬੇਫਿਕਰੇ' ਦੀ ਅਦਾਕਾਰਾ ਵਾਣੀ ਕਪੂਰ ਡਿਜ਼ਾਈਨਰ ਜੋੜੀ ਸ਼ਿਵਾਨ ਤੇ ਨਾਰੇਸ਼ ਦੀ ਸ਼ੋਅ ਸਟਾਪਰ ਰਹੀ।

ਹੌਟ ਕੁਈਨ ਰੈੱਡ ਰਫਲ ਡਰੈੱਸ 'ਚ ਵਾਣੀ ਕਪੂਰ ਹੌਟ ਲੁੱਕ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਹੈ।

ਇਸ ਤੋਂ ਇਲਾਵਾ ਬਾਲੀਵੁੱਡ ਦੀ ਸਟਾਈਲਿਸ਼ ਅਦਾਕਾਰਾ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਆਦਿਤੀ ਰਾਓ, ਡਾਇਨਾ, ਭੂਮੀ ਪਡੇਨਕਰ, ਸੋਹਾ ਅਲੀ ਖਾਨ, ਅਰਜੁਨ ਕਪੂਰ, ਕਰਨ ਜੌਹਰ ਵਰਗੇ ਸਿਤਾਰੇ ਰੈਂਪ ਵਾਕ 'ਤੇ ਦਿਸੇ।






