FacebookTwitterg+Mail

ਈਸ਼ਾ ਦਿਓਲ ਨੇ ਆਪਣੀ ਧੀ ਨਾਲ ਕੀਤਾ ਰੈਂਪਵਾਕ, ਵੀਡੀਓ ਵਾਇਰਲ

lakmé fashion week
29 August, 2019 11:43:42 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਅਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਦੋ ਧੀਆਂ ਦੀ ਮਾਂ ਹੈ। ਪਿਛਲੇ ਦਿਨੀਂ ਮੁੰਬਈ ’ਚ ਹੋਏ ‘ਲੈਕਮੇ ਫੈਸ਼ਨ ਵੀਕ’ ‘ਚ ਈਸ਼ਾ ਧੀ ਨਾਲ ਰੈਂਪਵਾਕ ਕਰਦੀ ਨਜ਼ਰ ਆਈ। ਜਿਸ ਦੀ ਇਕ ਤਸਵੀਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਇਸ ਦੌਰਾਨ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Punjabi Bollywood Tadka
 ਦੱਸ ਦੇਈਏ ਕਿ ਈਸ਼ਾ ਵਿਆਹ ਤੋਂ ਬਾਅਦ ਲਾਈਮਲਾਈਟ ‘ਚ ਘੱਟ ਹੀ ਆਉਂਦੀ ਹੈ ਪਰ ਸੋਸ਼ਲ ਮੀਡੀਆ ‘ਤੇ ਉਹ ਅਕਸਰ ਐਕਟਿਵ ਰਹਿੰਦੀ ਹੈ। ਈਸ਼ਾ ਨੇ ਭਰਤ ਤਖਤਾਨੀ ਨੇ ਸਾਲ 2010 ‘ਚ ਵਿਆਹ ਕਰਵਾਇਆ ਸੀ।ਈਸ਼ਾ ਨੇ 10 ਜੂਨ ਨੂੰ ਹੀ ਦੂਜੀ ਬੇਟੀ ਨੂੰ ਜਨਮ ਦਿੱਤਾ ਸੀ ।

 

ਇਸ ਰੈਂਪ ਵਾਕ ਦੌਰਾਨ ਉਨ੍ਹਾਂ ਦੇ ਪਤੀ ਭਰਤ ਤਖਤਾਨੀ ਵੀ ਮੌਜੂਦ ਸਨ । ਜਿਸ ਦਾ ਜ਼ਿਕਰ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੀਤਾ ਹੈ।

 


Tags: Lakme Fashion Week 2019Esha DeolRadhya TakhtaniRamp Walk

About The Author

manju bala

manju bala is content editor at Punjab Kesari