ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਦੀ ਆਪਣੀ ਅਗਲੀ ਫਿਲਮ 'ਲਾਲ ਸਿੰਘ ਚੰਢਾ' ਹੈ। ਇਸ ਦੇ ਲਈ ਉਹ ਕਾਫੀ ਤਿਆਰੀ 'ਚ ਲੱਗੇ ਹੋਏ ਹਨ। ਇਹ ਫਿਲਮ ਹਾਲੀਵੁੱਡ ਦੇ ਟੌਮ ਹੈਂਕਸ ਦੀ ਫਿਲਮ 'ਫਾਰੈਸਟ ਗੰਪ' ਦੀ ਆਫੀਸ਼ੀਅਲ ਰੀਮੇਕ ਹੋਵੇਗੀ। ਹਰ ਵਾਰ ਆਪਣੀਆਂ ਸਾਰੀਆਂ ਫਿਲਮਾਂ ਦੇ ਕਿਰਦਾਰ ਲਈ ਸਖਤ ਮਿਹਨਤ ਕਰਨ ਵਾਲੇ ਆਮਿਰ ਖਾਨ 'ਲਾਲ ਸਿੰਘ ਚੱਡਾ' ਦੇ ਕਿਰਦਾਰ 'ਚ ਢਲਣ ਲਈ ਕਾਫੀ ਮਿਹਨਤ ਕਰ ਰਹੇ ਹਨ। ਰਿਪੋਰਟਸ ਦੇ ਮੁਤਾਬਕ ਆਮਿਰ ਖਾਨ ਇਸ ਫਿਲਮ 'ਚ ਆਪਣੀ ਉਮਰ ਨਾਲੋਂ ਛੋਟੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਲਈ ਉਹ 20 ਕਿੱਲੋ ਦੇ ਕਰੀਬ ਭਾਰ ਘਟਾ ਰਹੇ ਹਨ।
ਅਜਿਹਾ ਕਰਨ ਲਈ ਆਮਿਰ ਖਾਨ ਸਪੈਸ਼ਲ ਡਾਈਟ ਹੀ ਲੈ ਰਹੇ ਹਨ। ਉਹ ਅੱਜਕਲ ਸਿਰਫ ਸਬਜ਼ੀ, ਰੋਟੀ, ਅਤੇ ਪ੍ਰੋਟੀਨ ਭਰਪੂਰ ਚੀਜ਼ਾਂ ਹੀ ਖਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦਾ ਸ਼ੂਟ ਇਸੇ ਸਾਲ ਨਵੰਬਰ 'ਚ ਸ਼ੁਰੂ ਹੋਵੇਗਾ। ਸ਼ੂਟ ਤੋਂ ਪਹਿਲਾਂ ਆਮਿਰ ਖਾਨ ਪੂਰੀ ਤਰ੍ਹਾਂ ਆਪਣੇ ਕਿਰਦਾਰ 'ਚ ਢਲਣਾ ਚਾਹੁੰਦੇ ਹਨ, ਜਿਸ ਲਈ ਉਹ ਖਾਸ ਟਰੇਨਿੰਗ ਵੀ ਲੈ ਰਹੇ ਹਨ। 'ਲਾਲ ਸਿੰਘ ਚੱਡਾ' ਫਿਲਮ ਨੂੰ ਆਦਿੱਤਿਆ ਡਾਇਰੈਕਟ ਕਰ ਰਹੇ ਹਨ।ਫਿਲਮ 'ਚ ਆਮਿਰ ਖਾਨ ਨਾਲ ਕਰੀਨਾ ਕਪੂਰ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵਾਂ ਨੂੰ ਮੂਵੀ 'ਥ੍ਰੀ ਈਡੀਅਟਸ' ਤੇ 'ਤਲਾਸ਼' 'ਚ ਇਕੱਠਿਆਂ ਦੇਖਿਆ ਜਾ ਚੁੱਕਿਆ ਹੈ। 'ਲਾਲ ਸਿੰਘ ਚੱਡਾ' ਅਗਲੇ ਸਾਲ 2020 'ਚ ਕ੍ਰਿਸਮਸ ਦੇ ਸਮੇਂ ਰਿਲੀਜ਼ ਹੋਵੇਗੀ।