FacebookTwitterg+Mail

ਆਮਿਰ ਖਾਨ ਫਿਲਮ ਦੀ ਸ਼ੂਟਿੰਗ ਸਬੰਧੀ ਸਰਹੱਦੀ ਖੇਤਰ ਰਮਦਾਸ ਪਹੁੰਚੇ

lal singh chadha in kamalpur forests
10 September, 2019 12:43:17 PM

ਅਜਨਾਲਾ, ਰਮਦਾਸ (ਵੈੱਬ ਡੈਸਕ) — ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਦੀਆਂ ਤਿਆਰੀਆਂ ਸਬੰਧੀ ਬੀਤੇ ਦਿਨੀਂ ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਰਮਦਾਸ ਪਹੁੰਚੇ ਸਨ। ਇਥੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਟੀਮ ਨਾਲ ਭਾਰਤ-ਪਾਕਿਸਤਾਨ ਸਰਹੱਦ ਤੋਂ ਥੋੜ੍ਹੀ ਦੂਰ ਕਮਾਲਪੁਰ ਦੇ ਜੰਗਲਾਂ ਨੇੜੇ ਗਏ ਸਨ। ਉਪਰੰਤ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਯਾਦ 'ਚ ਬਣੇ ਇਤਿਹਾਸਿਕ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਪਹੁੰਚੇ। ਇਥੇ ਉਨ੍ਹਾਂ ਨੇ ਆਪਣੀ ਫਿਲਮ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਕੇ ਆਪਣੀ ਫਿਲਮ ਸਬੰਧੀ ਵਿਚਾਰ ਚਰਚਾ ਕੀਤੀ।

ਦੱਸ ਦਈਏ ਕਿ 'ਲਾਲ ਸਿੰਘ ਚੱਢਾ' ਫਿਲਮ 'ਚ ਆਮਿਰ ਖਾਨ ਸਰਦਾਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਆਮਿਰ ਖਾਨ ਨੂੰ ਕਿਹਾ ਗਿਆ ਹੈ ਕਿ ਫਿਲਮ 'ਲਾਲ ਸਿੰਧ ਚੱਢਾ' ਦੀ ਸਕ੍ਰਿਪਟ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਹੀ ਦਿਖਾਈ ਜਾਵੇਗੀ। ਜੇਕਰ ਫਿਲਮ 'ਚ ਕੋਈ ਇਤਰਾਜ਼ਯੋਗ ਗੱਲ ਪਾਈ ਗਈ ਤਾਂ ਆਮਿਰ ਖਾਨ ਨੂੰ ਦੱਸ ਦਿੱਤਾ ਜਾਵੇਗਾ। ਇਸ ਗੱਲ 'ਤੇ ਆਮਿਰ ਖਾਨ ਨੇ ਵੀ ਸਹਿਮਤੀ ਪ੍ਰਗਟਾਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਆਮਿਰ ਖਾਨ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

ਦੱਸਣਯੋਗ ਹੈ ਕਿ ਫਿਲਮ 'ਲਾਲ ਸਿੰਘ ਚੱਢਾ' ਹਾਲੀਵੁੱਡ ਦੇ ਟੌਮ ਹੈਂਕਸ ਦੀ ਫਿਲਮ 'ਫਾਰੈਸਟ ਗੰਪ' ਦੀ ਆਫੀਸ਼ੀਅਲ ਰੀਮੇਕ ਹੋਵੇਗੀ। ਆਮਿਰ ਖਾਨ ਇਸ ਫਿਲਮ 'ਚ ਆਪਣੀ ਉਮਰ ਨਾਲੋਂ ਛੋਟੇ ਵਿਅਕਤੀ ਦਾ ਕਿਰਦਾਰ ਨਿਭਾਉਣਾ ਹੈ, ਜਿਸ ਲਈ ਉਹ 20 ਕਿੱਲੋ ਦੇ ਕਰੀਬ ਭਾਰ ਘਟਾ ਰਹੇ ਹਨ। 'ਲਾਲ ਸਿੰਘ ਚੱਡਾ' ਫਿਲਮ ਨੂੰ ਆਦਿੱਤਿਆ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਆਮਿਰ ਖਾਨ ਨਾਲ ਕਰੀਨਾ ਕਪੂਰ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ 2020 'ਚ ਕ੍ਰਿਸਮਸ ਦੇ ਮੌਕੇ ਰਿਲੀਜ਼ ਹੋਵੇਗੀ।


Tags: Lal Singh ChaddhakamalpurAdvait ChandanAamir KhanAjnalaPunjabKareena KapoorVijay Sethupathi

Edited By

Sunita

Sunita is News Editor at Jagbani.