FacebookTwitterg+Mail

ਅੰਮ੍ਰਿਤ ਮਾਣ ਦੀ ਦਮਦਾਰ ਆਵਾਜ਼ 'ਚ 'ਚੰਨਾ ਮੇਰਿਆ' ਦਾ ਚੌਥਾ ਗੀਤ ਰਿਲੀਜ਼, 2 ਦਿਨਾਂ 'ਚ ਖੱਟੇ ਇੰਨੇ ਵਿਊਜ਼

lalkara
28 June, 2017 02:33:29 PM

ਜਲੰਧਰ— ਰੋਮਾਂਸ, ਦਿਲਲਗੀ, ਵਿਛੋੜੇ ਅਤੇ ਬਦਲੇ ਦੀ ਭਾਵਨਾ 'ਤੇ ਆਧਾਰਿਤ ਫਿਲਮ 'ਚੰਨਾ ਮੇਰਿਆ' ਨਾਲ ਪੰਜਾਬੀ ਗਾਇਕ ਨਿੰਜਾ, ਅੰਮ੍ਰਿਤ ਮਾਣ ਅਤੇ ਪਾਇਲ ਰਾਜਪੂਤ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਸ ਫਿਲਮ ਦੇ ਗੀਤ 'ਟੁੱਟਦਾ ਹੀ ਜਾਵੇ', 'ਹਵਾ ਦੇ ਵਰਕਿਆ' ਅਤੇ 'ਜਿੰਨੇ ਸਾਹ' ਕਾਫੀ ਲੋਕਪ੍ਰਿਯ ਹੋ ਰਹੇ ਹਨ। ਇਨ੍ਹਾਂ ਗੀਤਾਂ ਨੂੰ ਨਿੰਜਾ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਦੋਵੇਂ ਗੀਤ ਯੂਟਿਊਬ 'ਤੇ 2,071,963 ਅਤੇ 4,874,9241, 464,288 ਵਿਊਜ਼ ਨਾਲ ਟਾਪ 'ਤੇ ਬਣੇ ਹੋਏ ਹਨ। 


ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨਾਂ ਗੀਤਾਂ ਤੋਂ ਬਾਅਦ ਇਸ ਫਿਲਮ ਦਾ ਚੌਥਾ ਗੀਤ 'ਲਲਕਾਰਾ' ਰਿਲੀਜ਼ ਹੋਇਆ ਹੈ, ਜਿਸ ਨੂੰ ਖੁਦ ਅੰਮ੍ਰਿਤ ਮਾਣ ਨੇ ਆਵਾਜ਼ ਦਿੱਤੀ ਹੈ। ਇਹ ਗੀਤ ਕਾਫੀ ਐਕਸ਼ਨ ਨਾਲ ਭਰਪੂਰ ਹੈ। ਇਸ ਗੀਤ 'ਚ ਅੰਮ੍ਰਿਤ ਮਾਣ, ਜੋ ਕਿ ਫਿਲਮ 'ਚ ਨਕਾਰਾਤਮਕ ਕਿਰਦਾਰ ਨਿਭਾਅ ਰਹੇ ਹਨ, ਕੁੱਟ-ਮਾਰ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨਾਲ ਯੋਗਰਾਜ ਸਿੰਘ ਵੀ ਦਿਖਾਈ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਵਾਈਟ ਹਿੱਲ ਮਿਊਜ਼ਕ ਵਲੋਂ ਪੇਸ਼ਕਸ਼ ਇਸ ਫਿਲਮ ਦੇ ਗੀਤ ਦੇ ਬੋਲ ਵੀ ਅੰਮ੍ਰਿਤ ਮਾਣ ਨੇ ਹੀ ਦਿੱਤੇ ਹਨ ਅਤੇ ਸੰਗੀਤ ਜਾਣੇ-ਮਾਣੇ ਸੰਗੀਤਕਾਰ ਦੀਪ ਜੈਂਡੋ ਨੇ ਦਿੱਤਾ ਹੈ। ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਗੀਤ ਨੂੰ 2 ਦਿਨਾਂ 'ਚ ਹੀ 908,972 ਵਿਊਜ਼ ਮਿਲ ਚੁੱਕੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਕਜ਼ ਬੱਤਰਾ ਵਲੋਂ ਡਾਇਰੈਕਟ ਇਹ ਵੱਡੇ ਬਜ਼ਟ ਵਾਲੀ ਪੰਜਾਬੀ ਰੋਮਾਂਟਿਕ ਫਿਲਮ ਹੈ, ਜੋ ਕਿ ਸਿਨੇਮਾਘਰਾਂ 'ਚ  14 ਜੁਲਾਈ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Channa MereyaNinjaPunjabi Song 2017LalkaraAmrit MaanPankaj BatraDeep Janduਚੰਨਾ ਮੇਰਿਆਲਲਕਾਰਾ