FacebookTwitterg+Mail

ਪ੍ਰਭ ਗਿੱਲ ਵਲੋਂ ਗਾਇਆ 'ਬੰਬੂਕਾਟ' ਦਾ ਗੀਤ 'ਲੰਘੇ ਪਾਣੀ' ਰਿਲੀਜ਼ (ਵੀਡੀਓ)

20 July, 2016 02:31:49 AM

ਜਲੰਧਰ— ਪੰਜਾਬੀ ਫਿਲਮ 'ਬੰਬੂਕਾਟ' ਦਾ ਤੀਜਾ ਗੀਤ 'ਲੰਘੇ ਪਾਣੀ' ਰਿਲੀਜ਼ ਹੋ ਗਿਆ ਹੈ। ਇਹ ਗੀਤ ਸੁਰੀਲੀ ਆਵਾਜ਼ ਦੇ ਮਾਲਕ ਪ੍ਰਭ ਗਿੱਲ ਵਲੋਂ ਗਾਇਆ ਗਿਆ ਹੈ। ਇਹ ਇਕ ਸੈਡ ਸੌਂਗ ਹੈ, ਜਿਸ ਦੇ ਬੋਲ ਵਿੰਦਰ ਨੱਧੂਮਾਜਰਾ ਨੇ ਲਿਖੇ ਹਨ। ਗੀਤ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।

ਗੀਤ 'ਚ ਐਮੀ ਵਿਰਕ ਤੇ ਸਿਮੀ ਚਾਹਲ ਵਿਚਾਲੇ ਪਿਆਰ, ਤਕਰਾਰ ਤੇ ਜਜ਼ਬਾਤ ਸਾਫ ਦੇਖੇ ਜਾ ਸਕਦੇ ਹਨ। ਫਿਲਮ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ 'ਜਿੰਦ' ਤੇ 'ਕੈਂਠੇ ਵਾਲਾ' ਨੂੰ ਸਰੋਤਿਆਂ ਵਲੋਂ ਵਧ-ਚੜ੍ਹ ਕੇ ਪਿਆਰ ਬਖਸ਼ਿਆ ਗਿਆ ਹੈ। ਉਮੀਦ ਹੈ ਕਿ 'ਲੰਘੇ ਪਾਣੀ' ਵੀ ਸਰੋਤਿਆਂ ਨੂੰ ਬੇਹੱਦ ਵਧੀਆ ਲੱਗੇਗਾ। 'ਬੰਬੂਕਾਟ' ਦੇਸ਼-ਵਿਦੇਸ਼ਾਂ 'ਚ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: ਬੰਬੂਕਾਟ ਪ੍ਰਭ ਗਿੱਲ ਲੰਘੇ ਪਾਣੀ ਐਮੀ ਵਿਰਕ ਸਿਮੀ ਚਾਹਲ Bambukat Ammy Virk Simi Chahal