FacebookTwitterg+Mail

ਮੌਤ ਤੋਂ 17 ਦਿਨ ਪਹਿਲਾਂ ਇਰਫਾਨ ਖਾਨ ਨੇ ਲਿਖੀ ਸੀ ਇਹ ਆਖਰੀ ਪੋਸਟ

last tweet of irrfan khan before death
30 April, 2020 07:54:05 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਬੀਤੇ ਦਿਨੀਂ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਹੀ ਨਹੀਂ ਸਗੋਂ ਪਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਦੇ ਸਿਤਾਰੇ ਸੋਗ ਵਿਚ ਡੁੱਬੇ ਹੋਏ ਹਨ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ। ਦੱਸ ਦੇਈਏ ਕਿ ਇਰਫਾਨ ਖਾਨ ਦੀਆਂ ਅੰਤੜੀਆਂ (ਆਂਦਰਾਂ) ਵਿਚ ਕਾਫੀ ਦਰਦ ਅਤੇ ਸੋਜ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਕਾਫੀ ਮੁਸ਼ਕਿਲ ਹੋ ਰਹੀ ਸੀ। ਇਸੇ ਵਜ੍ਹਾ ਕਰਕੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਦਾਖਲ ਕਰਾਉਣਾ ਪਿਆ ਸੀ। 
Punjabi Bollywood Tadka
ਦੱਸ ਦੇਈਏ ਕਿ ਇਰਫਾਨ ਖਾਨ ਨੇ ਆਪਣੇ ਟਵਿੱਟਰ 'ਤੇ ਆਖਰੀ ਪੋਸਟ 12 ਅਪ੍ਰੈਲ ਨੂੰ ਕੀਤੀ ਸੀ। ਇਸ ਪੋਸਟ ਵਿਚ ਇਰਫਾਨ ਖਾਨ ਨੇ 'ਅੰਗਰੇਜ਼ੀ ਮੀਡੀਅਮ' ਫਿਲਮ ਦੇ ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਹੋਣ ਦੀ ਖੁਸ਼ੀ ਜਾਹਿਰ ਕੀਤੀ। ਇਸ ਦੇ ਨਾਲ ਹੀ ਆਪਣੀ ਹੱਸਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਇਰਫਾਨ ਖਾਨ ਨੇ ਲਿਖਿਆ ਸੀ, ''ਮਿਸਟਰ ਚੰਪਕ ਦੇ ਅੰਦਾਜ਼ ਵਿਚ, ਦਿਲ ਤੋਂ ਢੇਰ ਸਾਰਾ ਪਿਆਰ, ਕੋਸ਼ਿਸ਼ ਕਰਾਂਗਾ ਕਿ ਬਾਹਰ ਤੋਂ ਤੁਹਾਨੂੰ ਦਿਖਾ ਸਕਾਂ।'' ਇਰਫਾਨ ਖਾਨ ਦੀ ਫਿਲਮ 'ਅੰਗਰੇਜ਼ੀ ਮੀਡੀਅਮ' 13 ਮਾਰਚ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਇਰਫਾਨ ਖਾਨ ਤੋਂ ਇਲਾਵਾ ਕਰੀਨਾ ਕਪੂਰ ਅਤੇ ਰਾਧਿਕਾ ਮਦਾਨ ਮੁੱਖ ਭੂਮਿਕਾ ਵਿਚ ਸਨ। ਇਹੀ ਫਿਲਮ ਹੈ, ਜਿਸ ਵਿਚ ਇਰਫਾਨ ਖਾਨ ਆਖਰੀ ਵਾਰ ਪਰਦੇ 'ਤੇ ਦਿਸੇ ਸਨ। ਇਸ ਫਿਲਮ ਦੀ ਸ਼ੂਟਿੰਗ ਇਰਫਾਨ ਖਾਨ ਨੇ ਲੰਡਨ ਤੋਂ ਵਾਪਸ ਆ ਕੇ ਕੀਤੀ ਸੀ। ਇਰਫਾਨ ਨਿਊਰੋਐਂਡੋਕ੍ਰਾਇਨ ਕੈਂਸਰ ਤੋਂ ਪੀੜਤ ਸਨ, ਜਿਸ ਦਾ ਇਲਾਜ ਉਹ ਲੰਡਨ ਕਰਵਾਉਣ ਵੀ ਗਏ ਸਨ। ਲੰਡਨ ਤੋਂ ਆਉਣ ਤੋਂ ਬਾਅਦ ਇਰਫਾਨ ਖਾਨ ਰੁਟੀਨ ਜਾਂਚ ਲਈ ਕੋਕਿਲਾਬੇਨ ਹਸਪਤਾਲ ਵਿਚ ਆਉਂਦੇ ਸਨ।
अंग्रेजी मीडियम
ਦੱਸਣਯੋਗ ਹੈ ਕਿ ਇਰਫਾਨ ਖਾਨ ਨੇ ਆਪਣੀ ਐਕਟਿੰਗ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਬਹੁਤ ਦਿਲ ਜਿੱਤਿਆ ਹੈ। ਇਰਫਾਨ ਖਾਨ ਇਕ ਅਜਿਹੇ ਐਕਟਰ ਸਨ, ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦੀ ਪ੍ਰਵਾਹ ਨਹੀਂ ਰਹਿੰਦੀ ਸੀ ਕਿ ਕਿਰਦਾਰ ਕਿਵੇਂ ਦਾ ਹੈ। ਕਿਸੇ ਵੀ ਤਰ੍ਹਾਂ ਦਾ ਕਿਰਦਾਰ ਹੋਵੇ, ਉਹ ਉਸਨੂੰ ਪੂਰੀ ਸ਼ਿੱਦਤ ਨਾ ਨਿਭਾਉਂਦੇ ਸਨ।  ਫਿਲਮ ਵਿਚ ਨਾ ਸਿਰਫ ਉਨ੍ਹਾਂ ਦੀ ਐਕਟਿੰਗ ਸਗੋਂ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਦੇ ਦਿਲ-ਦਿਮਾਗ ਵਿਚ ਉਤਾਰ ਜਾਂਦੇ ਸਨ। ਇਰਫਾਨ ਖਾਨ ਦੀ ਗਿਣਤੀ ਅਜਿਹੇ ਅਭਿਨੇਤਾਵਾਂ ਵਿਚ ਹੁੰਦੀ ਹੈ, ਜਿਨ੍ਹਾਂ ਨੇ ਹਰ ਕਿਰਦਾਰ ਨੂੰ ਨਿਭਾਇਆ ਹੈ। ਇਰਫਾਨ ਖਾਨ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਪਰਚਮ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਲਹਿਰਾਇਆ। ਇਰਫਾਨ ਖਾਨ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਬਹੁਤ ਸੰਘਰਸ਼ ਕੀਤਾ। ਇਨ੍ਹਾਂ ਨਾਂ ਅਤੇ ਸ਼ੋਹਰਤ ਇਰਫਾਨ ਖਾਨ ਨੂੰ ਆਸਾਨੀ ਨਾਲ ਨਹੀਂ ਮਿਲਿਆ ਹੈ।
सुपुर्द-ए-खाक हुए इरफान खान, जनाजे में पहुंचे ये बॉलीवुड सितारे
ਕੁਝ ਦਿਨ ਪਹਿਲਾਂ ਹੀ ਇਰਫਾਨ ਖਾਨ ਦੀ ਮਾਂ ਸੈਦਾ ਬੇਗਮ ਦਾ ਰਾਜਸਥਾਨ ਵਿਚ ਦਿਹਾਂਤ ਹੋ ਗਿਆ ਸੀ ਪਰ ਉਹ 'ਕੋਰੋਨਾ ਵਾਇਰਸ' ਕਾਰਨ ਲੱਗੇ ਕਰਫਿਊ ਕਰਕੇ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਹੀਂ ਹੋ ਸਕੇ ਸਨ। ਇਸ ਸਥਿਤੀ ਵਿਚ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੀ ਮਾਂ ਦੀ ਆਖਰੀ ਯਾਤਰਾ ਦੇਖੀ ਸੀ।


Tags: Irrfan KhanLast TweetViralHindi MediumQarib Qarib SinglleGundayPikuTalvarThe WarriorThe NamesakeThe Darjeeling LimitedHaiderRogPaan Singh TomarPiku

About The Author

sunita

sunita is content editor at Punjab Kesari