FacebookTwitterg+Mail

ਰਾਨੂ ਮੰਡਲ ’ਤੇ ਆਇਆ ਲਤਾ ਮੰਗੇਸ਼ਕਰ ਦਾ ਪਹਿਲਾ ਰਿਐਕਸ਼ਨ, ਦਿੱਤੀ ਇਹ ਨਸੀਹਤ

lata mangeshkar
04 September, 2019 10:34:51 AM

ਮੁੰਬਈ(ਬਿਊਰੋ)- ਇੰਟਰਨੈੱਟ ਸੈਂਸੇਸ਼ਨ ਰਾਨੂ ਮੰਡਲ ਦਾ ਰੇਲਵੇ ਸਟੇਸ਼ਨ ’ਤੇ ਲਤਾ ਮੰਗੇਸ਼ਕਰ ਦਾ ਗਾਇਆ ਗੀਤ ‘ਇਕ ਪਿਆਰ ਕਾ ਨਗਮਾ ਹੈ’ ਗੀਤ ਜ਼ਿੰਦਗੀ ਹੀ ਬਦਲ ਗਿਆ। ਗੁੰਮਨਾਮੀ ’ਚ ਜੀਅ ਰਹੀ ਰਾਨੂ ਦਾ ਵੀਡੀਓ ਵਾਇਰਲ ਹੁੰਦਿਆ ਹੀ ਉਹ ਰਾਤੋਂ-ਰਾਤ ਇੰਟਰਨੈੱਟ ਸੈਂਸੇਸ਼ਨ ਬਣ ਗਈ। ਬਾਅਦ ’ਚ ਉਨ੍ਹਾਂ ਨੇ ਹਿਮੇਸ਼ ਰੇਸ਼ਮੀਆ ਨਾਲ ਕੁਝ ਗੀਤ ਰਿਕਾਰਡ ਕੀਤੇ। ਇਸ ਸੈਂਸੇਸ਼ਨ ਦੇ ਬਾਰੇ ਲਤਾ ਮੰਗੇਸ਼ਕਰ ਨੂੰ ਵੀ ਪਤਾ ਲੱਗਾ ਤੇ ਆਖਿਰਕਾਰ ਉਨ੍ਹਾਂ ਦੀ ਰਾਨੂ ਮੰਡਲ ਨੂੰ ਲੈ ਕੇ ਪ੍ਰਤੀਕਿਰਿਆ ਆ ਹੀ ਗਈ ਹੈ। ਲਤਾ ਜੀ ਤੋਂ ਜਦੋਂ ਰਾਨੂ ਮੰਡਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ,‘‘ਨਕਲ ਕਰਨਾ ਕਲਾ ਨਹੀਂ ਹੈ। ਜੇਕਰ ਮੇਰੇ ਨਾਂ ’ਤੇ ਕੰਮ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਨਕਲ ਸਫਲਤਾ ਲਈ ਇਕ ਭਰੋਸੇਯੋਗ ਤੇ ਟਿਕਾਊ ਸਾਥੀ ਨਹੀਂ ਹੈ ਅਤੇ ਇਹ ਲੰਬਾ ਨਹੀਂ ਚੱਲੇਗਾ।’’
Punjabi Bollywood Tadka
ਓਰਿਜਨਲ ਬਣੋ, ਆਪਣਾ ਗੀਤ ਖੁਦ ਲੱਭੋ
ਲਤਾ ਜੀ ਨੇ ਛੋਟੇ ਪਰਦੇ ’ਤੇ ਮਿਊਜ਼ਿਕ ਸ਼ੋਅ ’ਤੇ ਆ ਰਹੀਆਂ ਪ੍ਰਤਿਭਾਵਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ,‘‘ ਇੰਨੇ ਸਾਰੇ ਬੱਚੇ ਮੇਰੇ ਗੀਤਾਂ ਨੂੰ ਇੰਨੀ ਖੂਬਸੂਰਤੀ ਨਾਲ ਗਾਉਂਦੇ ਹਨ ਪਰ ਸਫਲਤਾ ਦੀ ਪਹਿਲੀ ਲਹਿਰ ਤੋਂ ਬਾਅਦ ਉਨ੍ਹਾਂ ’ਚੋਂ  ਕਿੰਨਿਆਂ ਨੂੰ ਯਾਦ ਕੀਤਾ ਜਾਂਦਾ ਹੈ। ਮੈਂ ਸਿਰਫ ਸੁਨਿਧੀ ਚੌਹਾਨ ਅਤੇ ਸ਼੍ਰੇਆ ਘੋਸ਼ਾਲ ਨੂੰ ਜਾਣਦੀ ਹਾਂ। ਸਿੰਗਿੰਗ ’ਚ ਕਰੀਅਰ ਬਣਾਉਣ ਵਾਲਿਆਂ ਨੂੰ ਮੇਰੀ ਸਲਾਹ ਹੈ- ਓਰਿਜਨਲ ਬਣੋ। ਮੇਰੇ ਤੇ ਮੇਰੇ ਸਾਥੀਆਂ ਦੇ ਸਦਾ ਬਹਾਰ ਗੀਤ ਗਾਓ ਪਰ ਇਕ ਬਿੰਦੂ ’ਤੇ ਆ ਕੇ ਗਾਇਕ ਨੂੰ ਆਪਣਾ ਗੀਤ ਖੁਦ ਲੱਭਣਾ ਚਾਹੀਦਾ ਹੈ।’’
Punjabi Bollywood Tadka
ਉਨ੍ਹਾਂ ਇਹ ਗੱਲ ਸਮਝਾਉਣ ਲਈ ਆਪਣੀ ਭੈਣ ਮਸ਼ਹੂਰ ਬਾਲੀਵੁੱਡ ਸਿੰਗਰ ਆਸ਼ਾ ਭੌਂਸਲੇ ਦੀ ਉਦਾਹਰਣ ਦਿੱਤੀ,‘‘ਜੇਕਰ ਆਸ਼ਾ ਆਪਣੇ ਅੰਦਾਜ਼ ’ਚ ਗਾਉਣ ਲਈ ਜ਼ਿੱਦ ਨਾ ਕਰਦੀ ਤਾਂ ਉਹ ਹਮੇਸ਼ਾ ਮੇਰੇ ਪ੍ਰਛਾਵੇ ’ਚ ਹੀ ਰਹਿੰਦੀ। ਉਹ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਆਪਣੇ ’ਤੇ ਬਣੇ ਰਹਿਣਾ ਤੁਹਾਡੇ ਟੈਲੇਂਟ ਨੂੰ ਕਿੰਨਾ ਦੂਰ ਲਿਜਾ ਸਕਦਾ ਹੈ।’’


Tags: Lata MangeshkarRanu MondalEk Pyar Ka NagmaImitation Not ReliableBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari