FacebookTwitterg+Mail

ਇਸ ਮਹਾਰਾਜਾ ਨਾਲ ਲਤਾ ਮੰਗੇਸ਼ਕਰ ਨੂੰ ਹੋਇਆ ਸੀ ਪਿਆਰ, ਜਾਣੋ ਕਿਸ ਕਾਰਨ ਰਹਿ ਗਏ ਕੁਆਰੇ

lata mangeshkar
28 September, 2017 02:50:22 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦਿਗਜ਼ ਗਾਇਕਾ ਲਤਾ ਮੰਗੇਸ਼ਕਰ ਅੱਜ ਆਪਣਾ 88ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ। ਲਤਾ ਜੀ ਦੇ ਫੈਨਜ਼ ਦੇ ਦਿਮਾਗ 'ਚ ਇਹ ਸਵਾਲ ਜ਼ਰੂਰ ਹੋਵੇਗਾ ਕਿ ਉਨ੍ਹਾਂ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ। ਇਸ ਗੱਲ ਦਾ ਬਹੁਤ ਡੁੰਘਾ ਰਾਜ ਹੈ। ਦਰਸਅਲ ਲਤਾ ਜੀ ਨੂੰ ਕਦੇ ਕਿਸੇ ਨਾਲ ਪਿਆਰ ਹੋਇਆ ਸੀ ਪਰ ਲਤਾ ਦੀ ਇਹ ਪ੍ਰੇਮ ਕਹਾਣੀ ਕਦੀ ਪੂਰੀ ਨਹੀਂ ਹੋ ਪਾਈ। ਸ਼ਾਇਦ ਇਸ ਲਈ ਅੱਜ ਤੱਕ ਲਤਾ ਨੇ ਵਿਆਹ ਨਹੀਂ ਕੀਤਾ।
ਸੂਤਰਾਂ ਮੁਤਾਬਕ ਲਤਾ ਮੰਗੇਸ਼ਕਰ ਨੂੰ ਮਹਾਰਾਜਾ ਨਾਲ ਪਿਆਰ ਹੋਇਆ ਸੀ। ਇਹ ਮਹਾਰਾਜਾ ਲਤਾ ਦੇ ਭਰਾ ਹ੍ਰਿਦਯਨਾਥ ਮੰਗੇਸ਼ਕਰ ਦੇ ਦੋਸਤ ਸਨ। ਜੇਕਰ ਲਤਾ ਦੀ ਮੁਹੱਬਤ ਪੂਰੀ ਹੋ ਜਾਂਦੀ ਤਾਂ ਉਹ ਇਕ ਰਾਜ ਦੀ ਮਹਾਰਾਣੀ ਬਣ ਸਕਦੀ ਸੀ ਪਰ ਕਿਸਮਤ ਨੂੰ ਕੁਝ ਹੋ ਮਨਜ਼ੂਰ ਸੀ। ਕਦੀ ਸਕੂਲ ਨਾ ਜਾਣ ਵਾਲੀ ਲਤਾ ਨੇ ਆਪਣੀ ਜ਼ਿੰਦਗੀ ਤੋਂ ਕਈ ਸਬਕ ਸਿੱਖੇ ਹਨ। ਆਪਣੇ ਭਰਾ-ਭੈਣਾਂ ਨੂੰ ਕਦੀ ਮਾਤਾ-ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਲਤਾ ਜੀ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਪੂਰੇ ਪਰਿਵਾਰ ਦੀ ਜ਼ਿੰਮਵਾਰੀ ਸੀ ਇਸ ਲਈ ਉਨ੍ਹਾਂ ਕਦੀ ਵਿਆਹ ਨਹੀਂ ਕੀਤਾ।

Punjabi Bollywood Tadka
ਬਚਪਨ 'ਚ ਕੁੰਦਨਲਾਲ ਸਹਿਗਲ ਦੀ ਫਿਲਮ 'ਚੰਡੀਦਾਸ' ਦੇਖਣ ਤੋਂ ਬਾਅਦ ਲਤਾ ਦਾ ਕਹਿਣਾ ਸੀ ਕਿ ਉਹ ਵੱਡੀ ਹੋ ਕੇ ਸਹਿਗਲ ਨਾਲ ਵਿਆਹ ਕਰੇਗੀ ਪਰ ਵੱਡੇ ਹੋਣ ਤੋਂ ਬਾਅਦ ਉਨ੍ਹਾਂ ਦਾ ਦਿੱਲ ਇਸ ਮਹਾਰਾਜਾ 'ਤੇ ਆ ਗਿਆ। ਆਖਿਰ ਲਤਾ ਜੀ ਨੂੰ ਕਿਸ ਮਹਾਰਾਜ ਨਾਲ ਪਿਆਰ ਹੋਇਆ ਅਤੇ ਉਨ੍ਹਾਂ ਦੀ ਵਿਆਹ ਕਿਉਂ ਨਹੀਂ ਹੋ ਸਕਿਆ। ਹਾਲਾਕਿ ਲਤਾ ਨੇ ਖੁਦ ਇਸ ਬਾਰੇ ਕਦੀ ਨਹੀਂ ਕਿਹਾ ਪਰ ਜਾਣਕਾਰਾਂ ਨੇ ਇਸ ਸੰਬੰਧ 'ਚ ਆਪਣੀ ਜੁਬਾਨ ਖੋਲ੍ਹੀ ਸੀ।

Punjabi Bollywood Tadka
ਡੂੰਗਰਪੁਰ ਰਾਜ ਘਰਾਨੇ ਦੇ ਮਹਾਰਾਜਾ ਰਾਜ ਸਿੰਘ ਨੂੰ ਲਤਾ ਮੰਗੇਸ਼ਕਰ ਬੇਹੱਦ ਪਿਆਰ ਕਰਦੀ ਸੀ। ਉਨ੍ਹਾਂ ਦਾ ਭਰਾ ਹ੍ਰਿਦਯਨਾਥ ਮੰਗੇਸ਼ਕਰ ਅਤੇ ਰਾਜ ਸਿੰਘ ਇਕ ਦੂਜੇ ਦੇ ਬਹੁਤ ਚੰਗੇ ਦੋਸਤ ਸਨ। ਉਨ੍ਹਾਂ ਦੀ ਮੁਲਾਕਾਤ ਉਸ ਸਮੇਂ ਹੋਈ ਜਦੋਂ ਰਾਜ ਵਕਾਲਤ ਕਰਨ ਲਈ ਮੁੰਬਈ ਆਏ। ਇਸ ਦੌਰਾਨ ਉਹ ਲਤਾ ਦੇ ਭਰਾ ਨਾਲ ਉਸਦੇ ਘਰ ਜਾਂਦੇ ਸਨ। ਇਹ ਸਿਲਸਿਲਾ ਦਿਨੋਂ-ਦਿਨ ਵਧਦਾ ਗਿਆ। ਦੇਖਦੇ ਹੀ ਦੇਖਦੇ ਲਤਾ ਅਤੇ ਰਾਜ ਦੀ ਦੋਸਤੀ ਹੋ ਗਈ ਅਤੇ ਬਾਅਦ 'ਚ ਇਹ ਦੋਸਤੀ ਪਿਆਰ ਦੇ ਰੂਪ 'ਚ ਬਦਲ ਗਈ। ਉਦੋਂ ਤੱਕ ਲਤਾ ਦਾ ਸਿਰਫ ਮਸ਼ਹੂਰ ਹਸਤੀਆਂ 'ਚ ਜਾਣਿਆ ਜਾਂਦਾ ਸੀ। ਇਸ ਲਈ ਮੀਡੀਆ 'ਚ ਲਤਾ ਅਤੇ ਰਾਜ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਸਾਹਮਣੇ ਆਉਣ ਲੱਗੀਆਂ।

Punjabi Bollywood Tadka

ਕਿਹਾ ਜਾਂਦਾ ਹੈ ਕਿ ਰਾਜ ਨੇ ਆਪਣੇ ਮਾਤਾ-ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸੇ ਵੀ ਆਮ ਘਰ ਦੀ ਲੜਕੀ ਨੂੰ ਉਨ੍ਹਾਂ ਦੇ ਘਰਾਨੇ ਦੀ ਨੂੰਹ ਨਹੀਂ ਬਣਾਉਣਗੇ। ਰਾਜ ਨੇ ਇਹ ਵਾਅਦਾ ਮਰਦੇ ਸਮੇਂ ਤੱਕ ਨਿਭਾਇਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲਤਾ ਦੀ ਤਰ੍ਹਾਂ ਰਾਜ ਸਿੰਘ ਨੇ ਵੀ ਵਿਆਹ ਨਹੀਂ ਕਰਵਾਇਆ ਸੀ। ਰਾਜ ਲਤਾ ਨਾਲੋਂ 6 ਸਾਲ ਵੱਡੇ ਹਨ। ਰਾਜ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀ ਜਿਸਦੇ ਕਰਕੇ ਉਹ ਕਈ ਸਾਲ ਬੀਸੀਸੀਆਈ ਨਾਲ ਜੁੱੜੇ ਰਹੇ। ਦੱਸਣਯੋਗ ਹੈ ਕਿ 12 ਸਤੰਬਰ 2009 ਨੂੰ ਰਾਜ ਸਿੰਘ ਦਾ ਦੇਹਾਂਤ ਹੋ ਗਿਆ।


Tags: Lata Mangeshkar Birthday Raj Singh Dungarpur Maharaja KL Saigal Bollywood Singer