FacebookTwitterg+Mail

ਲਤਾ ਮੰਗੇਸ਼ਕਰ ਨੇ 'ਧੜਕ' ਤੇ ਜਾਨਹਵੀ ਬਾਰੇ ਆਖੀ ਅਜਿਹੀ ਗੱਲ

lata mangeshkar
23 July, 2018 07:10:18 PM

ਮੁੰਬਈ (ਬਿਊਰੋ)— ਹਾਲ ਹੀ 'ਚ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਨੇ ਅਨਿਲ ਕਪੂਰ ਦੀ ਆਉਣ ਵਾਲੀ ਫਿਲਮ 'ਫੰਨੇ ਖਾਂ' ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਨਾਲ ਹੀ ਫਿਲਮ ਦੇ ਰਿਲੀਜ਼ ਹੋਏ ਗੀਤ 'ਅੱਛੇ ਦਿਨ' ਨੂੰ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਵੀ ਕੀਤਾ। ਗੀਤ ਨੂੰ ਸ਼ੇਅਰ ਕਰਦੇ ਹੋਏ ਅਨਿਲ ਕਪੂਰ ਦੀ ਤਾਰੀਫ ਕਰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ। ਇਕ ਇੰਟਰਵਿਊ ਦੌਰਾਨ ਲਤਾ ਜੀ ਨੇ ਕਿਹਾ, ''ਬੋਨੀ ਕਪੂਰ ਅਤੇ ਅਨਿਲ ਕਪੂਰ ਸਾਡੇ ਪਰਿਵਾਰ ਦੇ ਬੇਹੱਦ ਕਰੀਬ ਹਨ। ਮੈਂ ਅਨਿਲ ਅਤੇ ਸੰਗੀਤ ਦੀ ਮੰਗਣੀ 'ਚ ਵੀ ਗਈ ਸੀ ਪਰ ਵਿਆਹ 'ਚ ਸ਼ਾਮਿਲ ਨਹੀਂ ਹੋ ਸਕੀ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਬੇਟੀ ਨੇ ਵੀ ਵਿਆਹ ਕਰ ਲਿਆ ਹੈ ਪਰ ਉਹ ਬਹੁਤ ਚੰਗਾ ਕੰਮ ਕਰ ਰਹੀ ਹੈ। ਇਕ ਸਮਾਂ ਸੀ ਜਦੋਂ ਅਦਾਕਾਰਾਂ ਵਿਆਹ ਤੋਂ ਬਾਅਦ ਆਪਣੇ ਕਰੀਅਰ ਨੂੰ ਅੱਗੇ ਨਹੀਂ ਵਧਾ ਪਾਉਂਦੀਆਂ ਸੀ। ਚੰਗਾ ਹੋਇਆ ਉਹ ਦਿਨ ਚਲੇ ਗਏ। ਮੈਂ ਵੀ 12 ਸਾਲ ਦੀ ਉਮਰ 'ਚ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਸੀ। ਵਿਆਹ ਤੋਂ ਬਾਅਦ ਕਰੀਅਰ ਨੂੰ ਅੱਗੇ ਵਧਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਬੋਨੀ ਕਪੂਰ ਸਾਡੇ ਬਹੁਤ ਚੰਗੇ ਦੋਸਤ ਹਨ। ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਦੀ ਡੈਬਿਊ ਫਿਲਮ 'ਧੜਕ' ਉਨ੍ਹਾਂ ਦੀ ਖੁਸ਼ੀ ਦਾ ਕਾਰਨ ਬਣੀ ਹੈ। ਜਾਨਹਵੀ ਬਹੁਤ ਪਿਆਰੀ ਹੈ। ਮੈਨੂੰ ਮੌਕਾ ਮਿਲਿਆ ਤਾਂ ਉਸ ਦੇ ਲਈ ਜ਼ਰੂਰ ਗੀਤ ਗਾਵਾਂਗੀ। ਇਸ ਤੋਂ ਇਲਾਵਾ ਲਤਾ ਜੀ ਨੇ ਫਿਲਮ 'ਫੰਨੇ ਖਾਂ' ਨੂੰ ਲੈ ਕੇ ਕਈ ਗੱਲਾਂ ਕੀਤੀਆਂ। ਉਨ੍ਹਾਂ ਕਿਹਾ, ''ਫਿਲਮ 'ਚ ਅਨਿਲ ਮੇਰੇ ਅਤੇ ਰਫੀ ਸਾਹਿਬ ਦੇ ਫੈਨ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਵੀ ਮੇਰੀ ਤਰ੍ਹਾਂ ਫਿਲਮਾਂ 'ਚ ਗੀਤ ਗਾਏ। ਮੈਂ ਕਿਸਮਤ ਵਾਲੀ ਹਾਂ। ਇੰਨੇ ਦਹਾਕਿਆਂ ਤੋਂ ਬਾਅਦ ਵੀ ਲੋਕ ਮੈਨੂੰ ਯਾਦ ਕਰਦੇ ਹਨ ਪਰ ਮੈਂ ਨੌਜਵਾਨ ਪੀੜੀ ਨੂੰਂ ਇਹ ਕਹਿਣਾ ਚਾਹੁੰਦੀ ਹਾਂ ਕਿ ਰਫੀ, ਕਿਸ਼ੋਰ, ਲਤਾ, ਆਸ਼ਾ ਅਤੇ ਮੁਕੇਸ਼ ਬਣਨ ਦੀ ਕੋਸ਼ਿਸ਼ ਨਾ ਕਰੋ, ਆਪਣੀ ਪਛਾਣ ਖੁਦ ਬਣਾਓ।


Tags: Lata Mangeshkar Dhadak Janhvi Kapoor Anil Kapoor Fanney Khan Bollywood Actress

Edited By

Kapil Kumar

Kapil Kumar is News Editor at Jagbani.