FacebookTwitterg+Mail

ਲਤਾ ਮੰਗੇਸ਼ਕਰ ਨੇ 'ਮਿਤਰੋਂ' ਦੇ ਗੀਤ 'ਚਲਤੇ-ਚਲਤੇ' 'ਤੇ ਜਤਾਈ ਨਾਰਾਜ਼ਗੀ, ਜੈਕੀ ਭਗਨਾਨੀ ਨੇ ਜ਼ਾਹਰ ਕੀਤੇ ਆਪਣੇ ਵਿਚਾਰ

lata mangeshkar
06 September, 2018 12:27:34 PM

ਮੁੰਬਈ (ਬਿਊਰੋ)— ਅਭਿਨੇਤਾ ਜੈਕੀ ਭਗਨਾਨੀ ਅਤੇ ਕ੍ਰਿਤਿਕਾ ਕਾਮਰਾ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਮਿਤਰੋਂ' ਦੇ ਪ੍ਰਚਾਰ 'ਚ ਰੁੱਝੇ ਹੋਏ ਹਨ। ਉੱਥੇ ਹੁਣ ਤੱਕ ਰਿਲੀਜ਼ ਹੋਈ ਫਿਲਮ ਦੇ ਗੀਤਾਂ ਅਤੇ ਪੋਸਟਰਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਰ ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਨੇ ਫਿਲਮ 'ਮਿਤਰੋਂ' ਨਾਲ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਚਲਤੇ-ਚਲਤੇ' 'ਤੇ ਨਾਰਾਜ਼ਗੀ ਜਤਾਈ ਸੀ ਕਿਉਂਕਿ ਲਤਾ ਜੀ ਮੁਤਾਬਕ ਹਰ ਪੁਰਾਣੇ ਗੀਤ ਦਾ ਰੀਮੇਕ ਬਣਾਉਣ ਜ਼ਰੂਰੀ ਨਹੀਂ। ਉੱਥੇ ਜੈਕੀ ਭਗਨਾਨੀ ਨੇ ਲਤਾ ਮੰਗੇਸ਼ਕਰ ਦੀ ਨਾਰਾਜ਼ਗੀ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਅਭਿਨੇਤਾ ਨੇ ਟਵੀਟ ਕਰਦੇ ਹੋਏ ਲਿਖਿਆ, ''ਮੈਨੂੰ ਲੱਗਦਾ ਹੈ ਕਿ ਲਤਾ ਮੰਗੇਸ਼ਕਰ, ਸਚਿਨ ਤੇਂਦੁਲਕਰ ਅਤੇ ਅਮਿਤਾਭ ਬੱਚਨ ਸਾਡੇ ਦੇਸ਼ ਦੇ ਦਿੱਗਜ ਕਲਾਕਾਰ ਅਤੇ ਕ੍ਰਿਕਟਰ ਹਨ, ਇਸ ਲਈ ਲਤਾ ਜੀ ਨੇ ਟਿੱਪਣੀ ਕੀਤੀ ਹੈ, ਤਾਂ ਇਹ ਸਹੀ ਹੈ। ਮੈਨੂੰ ਯਕੀਨ ਹੈ ਕਿ ਉਨ੍ਹਾਂ ਕੋਲ ਇਕ ਧਾਰਨਾ ਹੈ ਅਤੇ ਉਨ੍ਹਾਂ ਮੁਤਾਬਕ ਉਹ ਗਲਤ ਨਹੀਂ ਹਨ। ਉਹ ਇਕ ਸੀਨੀਅਰ ਵਿਅਕਤੀ ਹਨ ਅਤੇ ਇਸ ਗੱਲ ਨੂੰ ਲੈ ਕੇ ਉਹ ਹੈਰਾਨ ਹਨ ਕਿ ਅੱਜਕਲ ਗੀਤਾਂ ਨੂੰ ਰੀਮਿਕਸ ਕਿਉਂ ਕੀਤਾ ਜਾ ਰਿਹਾ ਹੈ। ਨਵੇਂ ਗੀਤ ਕਿਉਂ ਨਹੀਂ ਬਣਾਏ ਜਾ ਰਹੇ।

Punjabi Bollywood Tadka

ਇਸ ਪ੍ਰਤੀ ਮੇਰੀ ਪ੍ਰਤੀਕਿਰਿਆ ਹੈ, ''ਮੈਮ ਕਿਰਪਾ ਕਰਕੇ ਇਕ ਵਾਰ ਗੀਤ ਸੁਣੋ ਅਤੇ ਜੇਕਰ ਇਸ ਤੋਂ ਬਾਅਦ ਵੀ ਤੁਸੀਂ ਅਜਿਹਾ ਸੋਚਦੇ ਹੋ ਤਾਂ ਨਿਸ਼ਚਿਤ ਰੂਪ ਨਾਲ, ਤੁਹਾਡੀ ਇੱਛਾ ਸਾਡਾ ਹੁਕਮ ਹੋਵੇਗਾ ਕਿਉਂਕਿ ਤਨਿਸ਼ਕ ਬਾਗਚੀ ਨੇ ਬਹੁਤ ਖੂਬਸੂਰਤ ਗੀਤ ਬਣਾਇਆ ਹੈ, ਜੋ ਨਵਾਂ ਹੈ ਅਤੇ ਸਾਨੂੰ 'ਚਲਤੇ-ਚਲਤੇ' ਨਾਲ ਜੋੜਦਾ ਹੈ।'' ਅਭਿਨੇਤਾ ਨੇ ਅੱਗੇ ਕਿਹਾ, ''ਗੀਤ ਸਮੇਂ ਦੇ ਨਾਲ-ਨਾਲ ਅੱਗੇ ਵਧ ਰਿਹਾ ਹੈ, ਜਿਵੇਂ ਕਿ 'ਚਲਤੇ-ਚਲਤੇ' ਮੇਰੇ ਪਿਤਾ ਜੀ ਦਾ ਪਸੰਦੀਦਾ ਗੀਤ ਹੈ ਪਰ ਜਦੋਂ ਹਾਲ ਹੀ 'ਚ ਮੈਂ ਕੋਯੰਬਟੂਰ ਦਾ ਦੌਰਾ ਕੀਤਾ ਤਾਂ ਇਕ ਵਿਅਕਤੀ ਮੇਰੇ ਕੋਲ ਆਏ ਅਤੇ ਮੈਨੂੰ ਵਧਾਈ ਦਿੱਤੀ ਕਿ ਤੁਹਾਡੀ ਫਿਲਮ ਨਾਲ 'ਚਲਤੇ-ਚਲਤੇ' ਬਹੁਤ ਵਧੀਆ ਗੀਤ ਹੈ ਕਿਉਂਕਿ ਉਹ ਪਹਿਲਾਂ ਵਾਲੇ ਗੀਤ ਨੂੰ ਨਹੀਂ ਜਾਣਦੇ ਸਨ। ਇਸ ਲਈ ਅਸੀਂ ਉਨ੍ਹਾਂ ਨੂੰ ਉਸੇ ਪੁਰਾਣੇ ਸਮੇਂ 'ਚ ਵਾਪਸ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਮੂਲ ਗੀਤ ਦੀ ਪਵਿੱਤਰਤਾ ਖਰਾਬ ਨਹੀਂ ਕਰ ਰਹੇ।'' ਗੁਜਰਾਤ ਦੇ ਸਥਾਨਕ ਸ਼ਹਿਰ ਅਹਿਮਦਾਬਾਦ 'ਚ ਫਿਲਮਾਈ ਗਈ 'ਮਿਤਰੋਂ' ਵਿਰਾਸਤ ਨਾਲ ਭਰਪੂਰ ਫਿਲਮ ਹੈ। ਗਰਬਾ ਐਂਥਮ 'ਕਮਰੀਆ' 'ਤੇ ਥਿਰਕਦੇ ਹੋਏ ਫਿਲਮ ਦੇ ਕਲਾਕਾਰ ਸ਼ਹਿਰ ਦੀ ਸੰਸਕ੍ਰਿਤੀ ਗਰਬਾ ਦੇ ਰੰਗ 'ਚ ਰੰਗੇ ਹੋਏ ਨਜ਼ਰ ਆਉਣਗੇ।

Punjabi Bollywood Tadka

ਹਾਸੇ ਨਾਲ ਭਰਪੂਰ ਟਰੇਲਰ ਨੇ ਫਿਲਮ ਦੇ ਹਿੱਤ 'ਚ ਕੰਮ ਕਰਦੇ ਹੋਏ ਦਰਸ਼ਕਾਂ ਨੂੰ ਫਿਲਮ ਪ੍ਰਤੀ ਉਤਸੁਕ ਕਰ ਦਿੱਤਾ ਹੈ। ਫਿਲਮ ਦੇ ਪਹਿਲੇ ਗੀਤ 'ਦਿ ਪਾਰਟੀ ਇਜ਼ ਓਵਰ ਨਾਓ' ਨੇ ਸਰੋਤਿਆਂ ਦੇ ਉਤਸ਼ਾਹ ਦਾ ਪੱਥਰ ਵਧਾ ਦਿੱਤਾ ਹੈ ਅਤੇ ਯੋ-ਯੋ ਹਨੀ ਸਿੰਘ ਦਾ ਇਹ ਟਰੈਕ ਇੰਟਰਨੈੱਟ 'ਤੇ ਛਾਇਆ ਹੋਇਆ ਹੈ। 'ਸੰਵਰਨੇ ਲਗੇ' ਅਤੇ ਹਾਲ ਹੀ 'ਚ ਰਿਲੀਜ਼ ਹੋਏ 'ਚਲਤੇ-ਚਲਤੇ' ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਫਿਲਮ ਦੀ ਰਿਲੀਜ਼ਿੰਗ 'ਤੇ ਟਿਕੀਆਂ ਹੋਈਆਂ ਹਨ।
ਜੈਕੀ ਭਗਨਾਨੀ, ਕ੍ਰਿਤੀਕਾ ਕਾਮਰਾ, ਪ੍ਰਤੀਕ ਗਾਂਧੀ, ਸ਼ਿਵਮ ਪਾਰੇਖ ਅਤੇ ਨੀਰਜ ਸੂਦ ਦੇ ਅਭਿਨੈ ਨਾਲ ਸ਼ਿੰਗਾਰੀ ਗਈ 'ਮਿਤਰੋਂ' ਹਾਸੇ ਨਾਲ ਭਰਪੂਰ ਇਕ ਰੋਲਰ ਕੋਸਟਰ ਸਵਾਰੀ ਵਾਂਗ ਹੋਵੇਗੀ। 'ਫਿਲਮਿਸਤਾਨ' ਤੋਂ ਬਾਅਦ 'ਮਿਤਰੋਂ' ਨਿਤਿਨ ਕੱਕਰ ਦੇ ਨਿਰਦੇਸ਼ਨ 'ਚ ਬਣੀ ਅਗਲੀ ਫਿਲਮ ਹੈ, ਜੋ 14 ਸਤੰਬਰ 2018 ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਨਿਰਮਾਣ ਅੰਬੁਡੇਂਟੀਆ ਐਂਟਰਟੇਨਮੈਂਟ ਵਲੋਂ ਕੀਤਾ ਗਿਆ ਹੈ।

Punjabi Bollywood Tadka


Tags: MitronChalte ChalteLata MangeshkarKamariya Jackky Bhagnani Kritika Kamra

Edited By

Chanda Verma

Chanda Verma is News Editor at Jagbani.