FacebookTwitterg+Mail

ਲਤਾ ਮੰਗੇਸ਼ਕਰ ਦੀ ਪਹਿਲੀ ਕਮਾਈ ਸੀ 25 ਰੁਪਏ, ਜਾਣੋ ਜੀਵਨ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ

lata mangeshkar
28 September, 2018 02:05:11 PM

ਮੁੰਬਈ (ਬਿਊਰੋ)— ਭਾਰਤ ਰਤਨ ਲਤਾ ਮੰਗੇਸ਼ਕਰ ਅੱਜ ਆਪਣਾ 89ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਅੱਜ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka

ਗਾਇਕੀ ਤੋਂ ਇਲਾਵਾ ਲਤਾ ਮੰਗੇਸ਼ਕਰ ਨੇ ਅਭਿਨੈ ਵੀ ਕਰ ਚੁੱਕੀ ਹੈ। ਉਹ ਆਪਣੇ ਪਿਤਾ ਦੇ ਪਲੇ ਭਾਵ ਬੰਧਨ 'ਚ ਅਦਾਕਾਰੀ ਕਰਦੀ ਸੀ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਵਲੋਂ ਇਹ ਅਭਿਨੈ ਸਿਰਫ 5 ਸਾਲ ਦੀ ਉਮਰ 'ਚ ਕੀਤਾ ਗਿਆ ਸੀ। ਲਤਾ ਮੰਗੇਸ਼ਕਰ ਦੇ ਨਾਂ ਪਿੱਛੇ ਇਕ ਦਿਲਚਸਪ ਕਹਾਣੀ ਹੈ। ਬਹੁਤ ਘੱਟ ਲੋਕ ਇਹ ਗੱਲ ਜਾਣਦੇ ਸਨ ਕਿ ਜਨਮ ਦੇ ਸਮੇਂ ਲਤਾ ਦਾ ਨਾਂ ਹੇਮਾ ਰੱਖਿਆ ਗਿਆ ਸੀ। ਬਾਅਦ 'ਚ ਪਿਤਾ ਦੇ ਪਲੇਅ ਵਾਲੇ ਕਿਰਦਾਰ ਲਤਿਕਾ ਦੇ ਨਾਂ ਤੋਂ ਉਨ੍ਹਾਂ ਦਾ ਨਾਂ ਲਤਾ ਹੋ ਗਿਆ। ਜਿੱਥੇ ਤੱਕ ਗੱਲ ਉਨ੍ਹਾਂ ਦੇ ਸਰਨੇਮ ਦੀ ਹੈ ਤਾਂ ਉਨ੍ਹਾਂ ਦਾ ਪਿੰਡ ਮੰਗੇਸ਼ੀ ਦੇ ਨਾਂ ਤੋਂ ਹੈ ਜੋ ਉਨ੍ਹਾਂ ਦਾ ਸਰਨੇਮ ਮੰਗੇਸ਼ਕਰ ਬਣ ਗਿਆ।

Punjabi Bollywood Tadka
ਲਤਾ ਮੰਗੇਸ਼ਕਰ ਨੂੰ ਪਹਿਲੀ ਵਾਰ ਸਟੇਜ 'ਤੇ ਗਾਉਣ ਲਈ 25 ਰੁਪਏ ਮਿਲੇ ਸਨ। ਇਸ ਨੂੰ ਉਹ ਆਪਣੀ ਪਹਿਲੀ ਕਮਾਈ ਮੰਨਦੀ ਸੀ। ਲਤਾ ਨੇ ਪਹਿਲੀ ਵਾਰ 1942 'ਚ ਮਰਾਠੀ ਫਿਲਮ 'ਕਿਤੀ ਹਸਾਲ' ਲਈ ਗੀਤ ਗਾਇਆ। ਲਤਾ ਦਾ ਭਰਾ ਹ੍ਰਦਯਨਾਥ ਮੰਗੇਸ਼ਕਰ ਅਤੇ ਉਨ੍ਹਾਂ ਦੀਆਂ ਭੈਣਾ ਉਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਸਭ ਨੇ ਸੰਗੀਤ ਨੂੰ ਆਪਣਾ ਕਰੀਅਰ ਚੁਣਿਆ। ਲਤਾ ਮੰਗੇਸ਼ਕਰ ਨੇ ਕਦੇ ਸਕੂਲੀ ਪੜ੍ਹਾਈ ਨਹੀਂ ਕੀਤੀ।

Punjabi Bollywood Tadka

ਇਕ ਵਾਰ ਜਦੋਂ ਉਹ ਸਕੂਲ 'ਚ ਬੱਚਿਆਂ ਨੂੰ ਸੰਗੀਤ ਸਿਖਾਉਣ ਲਗੀ ਤਾਂ ਇਸ ਲਈ ਉਸਨੂੰ ਅਧਿਆਪਕ ਤੋਂ ਝਿੜਕਾਂ ਪਈਆਂ। ਇਸ ਤੋਂ ਬਾਅਦ ਉਨ੍ਹਾਂ ਹਮੇਸ਼ਾ ਲਈ ਸਕੂਲ ਛੱਡ ਦਿੱਤਾ। ਬਾਵਜੂਦ ਇਸ ਦੇ ਉਨ੍ਹਾਂ ਨੂੰ 6 ਵੱਖ-ਵੱਖ ਯੂਨੀਵਰਸਿਟੀਆਂ ਵਲੋਂ ਡਾਕਟੋਰੇਟ ਦੀ ਡਿਗਰੀ ਦਿੱਤੀ ਗਈ ਸੀ। ਸ਼੍ਰੀਧਰ ਮੁਖਰਜੀ ਸਾਲ 1948 'ਚ ਜਦੋਂ ਫਿਲਮ ਸ਼ਹੀਦ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਇਕ ਪਲੇਅਬੈਕ ਸਿੰਗਰ ਦੀ ਜ਼ਰੂਰਤ ਸੀ। ਉਨ੍ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਆਵਾਜ਼ ਬਹੁਤ ਪਤਲੀ ਹੈ।

Punjabi Bollywood Tadka
ਇਕ ਇੰਟਰਵਿਊ ਦੌਰਾਨ ਜਦੋਂ ਲਤਾ ਮੰਗੇਸ਼ਕਰ ਨੇ ਕਿਹਾ ਸੀ ਕਿ ਉਹ ਗੁਲਾਮ ਹੈਦਰ ਨੂੰ ਆਪਣਾ ਅਸਲ ਗੌਡਫਾਦਰ ਮੰਨਦੀ ਹੈ ਕਿਉਂਕਿ ਉਨ੍ਹਾਂ ਉਸ ਦੀ ਆਵਾਜ਼ ਨੂੰ ਪਛਾਣਿਆ ਸੀ। ਫਿਲਮਫੇਅਰ ਐਵਾਰਡਜ਼ 'ਚ ਬੈਸਟ ਪਲੇਅਬੈਕ ਸਿੰਗਰ ਲਈ ਕੋਈ ਐਵਾਰਡ ਨਹੀਂ ਦਿੱਤਾ ਜਾਂਦਾ ਸੀ। ਇਸ ਦਾ ਲਤਾ ਮੰਗੇਸ਼ਕਰ ਨੇ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਸਾਲ 1958 'ਚ ਫਿਲਮਫੇਅਰ ਨੇ ਇਸ ਸ਼੍ਰੇਣੀ ਨੂੰ ਐਵਾਰਡ ਲਿਸਟ 'ਚ ਸ਼ਾਮਿਲ ਕੀਤਾ।


Tags: Lata Mangeshkar Birthday Bharat Ratna Filmfare Awards Ghulam Haider Indian Playback Singer

Edited By

Kapil Kumar

Kapil Kumar is News Editor at Jagbani.