FacebookTwitterg+Mail

ਲਤਾ ਮੰਗੇਸ਼ਕਰ ਦੀ ਹਾਲਤ ਮੁੜ ਹੋਈ ਗੰਭੀਰ

lata mangeshkar condition critical
12 November, 2019 03:19:59 PM

ਮੁੰਬਈ (ਬਿਊਰੋ) — ਭਾਰਤ ਰਤਨ ਲਤਾ ਮੰਗੇਸ਼ਕਰ ਦੀ ਸਿਹਤ ਦੂਜੇ ਦਿਨ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਆਈ. ਸੀ. ਯੂ 'ਚ ਭਰਤੀ ਕਰਵਾਇਆ ਗਿਆ ਹੈ। ਸੋਮਵਾਰ ਤੜਕੇ ਸਾਹ ਲੈਣ 'ਚ ਮੁਸ਼ਕਿਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਖਬਰਾਂ ਮੁਤਾਬਕ, ਲਤਾ ਮੰਗੇਸ਼ਕਰ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ 'ਤੇ ਦਵਾਈਆਂ ਦਾ ਅਸਰ ਹੋਲੀ-ਹੋਲੀ ਹੋ ਰਿਹਾ ਹੈ।
ਦੱਸ ਦਈਏ ਕਿ ਲਤਾ ਮੰਗੇਸ਼ਕਰ ਦੇ ਫੇਫੜਿਆਂ 'ਚ ਇਨਫੈਕਸ਼ਨ ਹੋਇਆ ਹੈ ਤੇ ਨਿਮੋਨੀਆ ਦੀ ਸ਼ਿਕਾਇਤ ਵੀ ਦੱਸੀ ਗਈ ਹੈ। ਡਾਕਟਰ ਲਗਾਤਾਰ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।

ਲਤਾ ਮੰਗੇਸ਼ਕਰ ਬੀਮਾਰੀ ਤੋਂ ਉੱਭਰ ਰਹੀ ਹੈ : ਪੀ. ਆਰ
ਸਵਰ ਕੋਕਿਲਾ ਦੀ ਪਬਲਿਕ ਰਿਲੇਸ਼ਨ ਟੀਮ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।, ਹੋਲੀ-ਹੋਲੀ ਸਿਹਤ 'ਚ ਸੁਧਾਰ ਵੀ ਹੋ ਰਿਹਾ ਹੈ। ਈਮਾਨਦਾਰੀ ਨਾਲ ਆਖੀਏ ਤਾਂ ਲਤਾ ਦੀ ਨੇ ਬੀਮਾਰੀ ਨਾਲ ਲੜਨ ਲਈ ਬਿਹਤਰੀਨ ਜ਼ਜਬਾ ਦਿਖਾਇਆ ਹੈ। ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀ ਹਰ ਪਲ-ਪਲ ਦੀ ਜਾਣਕਾਰੀ ਦਿੰਦੇ ਰਹਾਂਗੇ।

ਆਸ਼ਾ ਭੋਸਲੇ ਵੀ ਪਹੁੰਚੇ ਸਨ
ਸੋਮਵਾਰ ਨੂੰ ਲਤਾ ਮੰਗੇਸ਼ਕਰ ਦੀ ਭੈਣ ਆਸ਼ਾ ਭੋਸਲੇ ਵੀ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੇ ਸਨ। ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਮੰਗ ਰਹੇ ਹਨ। ਲਤਾ ਮੰਗੇਸ਼ਕਰ ਨੇ 28 ਸਤੰਬਰ ਨੂੰ ਆਪਣਾ 90ਵਾਂ ਜਨਮਦਿਨ ਮਨਾਇਆ ਸੀ। ਹਿੰਦੀ ਫਿਲਮ ਜਗਤ 'ਚ 25 ਹਜ਼ਾਰ ਤੋਂ ਜ਼ਿਆਦਾ ਗੀਤ ਗਾ ਚੁੱਕੀ ਲਤਾ ਮੰਗੇਸ਼ਕਰ ਭਾਰਤ ਰਤਨ ਨਾਲ ਸਨਮਾਨਿਤ ਹੋ ਚੁੱਕੇ ਹਨ।


Tags: Lata MangeshkarCondition CriticalLegendary SingerBreach Candy HospitalDr Patit Samdhani

Edited By

Sunita

Sunita is News Editor at Jagbani.