FacebookTwitterg+Mail

ਸੁਧਾਰ ਦੇ ਬਾਵਜੂਦ ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ

lata mangeshkar condition critical ventilator
14 November, 2019 09:13:04 AM

ਮੁੰਬਈ (ਭਾਸ਼ਾ)– ਸੁਰਾਂ ਦੀ ਮਹਾਰਾਣੀ ਲਤਾ ਮੰਗੇਸ਼ਕਰ ਨੂੰ ਬੁੱਧਵਾਰ ਜੀਵਨ ਰੱਖਿਅਕ ਪ੍ਰਣਾਲੀ ’ਤੇ ਰੱਖਿਆ ਗਿਆ। ਸਿਹਤ ਵਿਚ ਮਾਮੂਲੀ ਸੁਧਾਰ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਬੀਚ ਕੈਂਡੀ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 90 ਸਾਲਾ ਲਤਾ ਮੰਗੇਸ਼ਕਰ ਨੂੰ ਅਜੇ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋਣ ਵਿਚ ਕੁਝ ਸਮਾਂ ਲੱਗੇਗਾ। ਲਤਾ ਦੀ ਪੀ. ਆਰ. ਟੀਮ ਨੇ ਮੀਡੀਆ ਨੂੰ ਦੱਸਿਆ ਕਿ ਹਾਲਤ ਸਥਿਰ ਹੈ। ਸਾਰਿਆਂ ਦੀਆਂ ਦੁਆਵਾਂ ਦਾ ਅਸਰ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਨੇ ਹਿੰਦੀ, ਖੇਤਰੀ ਫਿਲਮਾਂ ਅਤੇ ਵਿਦੇਸ਼ੀ ਫਿਲਮਾਂ 'ਚ ਹਜ਼ਾਰਾਂ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਉਨ੍ਹਾਂ ਦੀ ਆਖਰੀ ਫਿਲਮ 2004 'ਚ ਬਣੀ ਯਸ਼ ਚੋਪੜਾ ਦੀ ਫਿਲਮ 'ਵੀਰ ਜ਼ਾਰਾ' ਸੀ, ਜਿਸ ਦੇ ਗੀਤ ਸੁਪਰਹਿੱਟ ਹੋਏ। ਇਸ ਸਾਲ 30 ਮਾਰਚ ਨੂੰ ਉਨ੍ਹਾਂ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਗੀਤ 'ਸੌਗੰਧ ਮੁਝੇ ਇਸ ਮਿੱਟੀ ਕੀ' ਗਾਇਆ। 2001 'ਚ ਉਨ੍ਹਾਂ ਨੂੰ ਸਭ ਤੋਂ ਵੱਡੇ ਸਿਵਲੀਅਨ ਐਵਾਰਡ 'ਭਾਰਤ ਰਤਨ' ਨਾਲ ਨਿਵਾਜਿਆ ਗਿਆ।


Tags: Lata MangeshkarCondition CriticalVentilatorLegendary SingerBreach Candy HospitalDr Patit Samdhani

About The Author

manju bala

manju bala is content editor at Punjab Kesari