ਮੁੰਬਈ(ਬਿਊਰੋ)- ਭਾਰਤ ਰਤਨ ਲਤਾ ਮੰਗੇਸ਼ਕਰ ਨੇ 28 ਸਤੰਬਰ ਨੂੰ ਆਪਣਾ 90ਵਾਂ ਜਨਮਦਿਨ ਮਨਾਇਆ। ਜਨਮਦਿਨ ਤੋਂ ਸਿਰਫ ਇਕ ਦਿਨ ਬਾਅਦ ਹੀ ਲਤਾ ਜੀ ਨੇ ਇੰਸਟਾਗ੍ਰਾਮ ’ਤੇ ਡੈਬਿਊ ਕੀਤਾ। ਉਨ੍ਹਾਂ ਨੇ ਆਪਣੀ ਪਹਿਲੀ ਤਸਵੀਰ ’ਚ ਮਾਂ ਅਤੇ ਪਿਤਾ ਦੀ ਐਲਬਮ ਫੜ੍ਹਦੇ ਹੋਏ ਤਸਵੀਰ ਸਾਂਝੀ ਕੀਤੀ। ਦੱਸ ਦੇਈਏ ਸਿਰਫ 2 ਘੰਟਿਆਂ ਦੇ ਅੰਦਰ ਉਨ੍ਹਾਂ ਦੇ 47 ਹਜ਼ਾਰ ਫਾਲੋਅਰਜ਼ ਬਣ ਗਏ ਸਨ।
ਪਹਿਲੀ ਪੋਸਟ ’ਚ ਲਿਖਿਆ ‘ਨਮਸਕਾਰ’
ਲਤਾ ਜੀ ਨੇ ਆਪਣੀ ਪੋਸਟ ’ਚ ਲਿਖਿਆ,‘‘ਨਮਸਕਾਰ, ਅੱਜ ਪਹਿਲੀ ਵਾਰ ਤੁਹਾਡੇ ਸਾਰਿਆਂ ਨਾਲ ਇੰਸਟਾਗ੍ਰਾਮ ’ਤੇ ਜੁੜ ਰਹੀ ਹਾਂ। ਉਥੇ ਹੀ ਦੂਜੀ ਪੋਸਟ ’ਚ ਭੈਣ ਮੀਨਾ ਵਲੋਂ ਲਿਖੀ ਗਈ ਕਿਤਾਬ ਦੀ ਪਹਿਲੀ ਕਾਪੀ ਨਾਲ ਆਪਣੀ ਅਤੇ ਊਸ਼ਾ ਦੀ ਤਸਵੀਰ ਸਾਂਝੀ ਕੀਤੀ।
ਟਵਿਟਰ ’ਤੇ ਐਕਟਿਵਟ ਹੈ ਭਾਰਤ ਰਤਨ ਲਤਾ ਜੀ
ਲਤਾ ਮੰਗੇਸ਼ਕਰ ਸੋਸ਼ਲ ਮੀਡੀਆ ਦੇ ਇਕ ਪਲੇਟਫਾਰਮ ਟਵਿਟਰ ’ਤੇ ਕਾਫੀ ਸਮੇਂ ਪਹਿਲੇ ਤੋਂ ਐਕਟਿਵ ਹੈ। ਜਿੱਥੇ ਲਤਾ ਮੰਗੇਸ਼ਕਰ ਹਰ ਦਿਨ ਕੋਈ ਨਾ ਕੋਈ ਟਵੀਟ ਕਰਦੇ ਹਨ।