FacebookTwitterg+Mail

ਵੀਰ ਸਾਵਰਕਰ ਨਾਲ ਪਰਿਵਾਰ ਦੇ ਰਿਸ਼ਤਿਆਂ ਨੂੰ ਲੈ ਕੇ ਲਤਾ ਮੰਗੇਸ਼ਕਰ ਦਾ ਖੁਲਾਸਾ

lata mangeshkar open her relationship with veer savarkar
20 September, 2019 10:08:43 AM

ਮੁੰਬਈ(ਬਿਊਰੋ)– ਹਾਲ ਹੀ ’ਚ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਨੇ ਵੀਰਵਾਰ ਨੂੰ ਟਵੀਟ ਕਰ ਕਿਹਾ ਕਿ ਸਾਵਰਕਰ ਨਾਲ ਉਨ੍ਹਾਂ ਦੇ ਗੂੜ੍ਹੇ ਰਿਸ਼ਤੇ ਹਨ। ਲਤਾ ਨੇ ਇਹ ਟਵੀਟ ਅਜਿਹੇ ਸਮੇਂ ਕੀਤਾ, ਜਦੋਂ ਸਾਵਰਕਰ ਨੂੰ ਲੈ ਕੇ ਸਿਆਸੀ ਘਮਾਸਾਨ ਮਚਿਆ ਹੈ, ਭਾਰਤ ਰਤਨ ਅਤੇ ਲੀਜੈਂਡਰੀ ਸਿੰਗਰ ਲਤਾ ਮੰਗੇਸ਼ਕਰ ਨੇ ਉਨ੍ਹਾਂ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਵਿਰੋਧੀਆਂ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਲਤਾ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ,‘‘ਵੀਰ ਸਾਵਰਕਰ ਜੀ ਅਤੇ ਸਾਡੇ ਪਰਿਵਾਰ ਵਿਚਾਲੇ ਬਹੁਤ ਗੂੜ੍ਹੇ ਸਬੰਧ ਸਨ, ਇਸੇ ਲਈ ਉਨ੍ਹਾਂ ਨੇ ਮੇਰੇ ਪਿਤਾ ਜੀ ਦੀ ਨਾਟਕ ਕੰਪਨੀ ਲਈ ਨਾਟਕ ‘ਸੰਨਿਅਸਤ ਖਡਗ’ ਲਿਖਿਆ ਸੀ।’’


ਲਤਾ ਨੇ ਦੱਸਿਆ ਕਿ ਇਸ ਨਾਟਕ ਦਾ ਪਹਿਲਾ ਇਸਤੇਮਾਲ 18 ਸਤੰਬਰ 1931 ਨੂੰ ਹੋਇਆ ਸੀ। ਟਵੀਟ ਨਾਲ ਲਤਾ ਨੇ ਨਾਟਕ ਦਾ ਇਕ ਗੀਤ ਵੀ ਪੋਸਟ ਕੀਤਾ। 
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸਾਵਰਕਰ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਅਤੇ ਵਿਰੋਧ ਹੋਣ ’ਤੇ ਲਤਾ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਨਹੀਂ ਜਾਣਦੇ ਕਿ ਵੀਰ ਸਾਵਰਕਰ ਕਿੰਨੇ ਵੱਡੇ ਦੇਸ਼ ਭਗਤ ਸਨ।


Tags: Lata MangeshkarVeer SavarkarTwitterRelationshipBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari