FacebookTwitterg+Mail

ਸੰਜੇ ਦੱਤ ਕਾਰਨ ਗੁੱਸੇ 'ਚ ਲਤਾ ਨੇ ਵਿਚਕਾਰ ਹੀ ਰੋਕ ਦਿੱਤਾ ਸੀ ਆਪਣਾ ਗੀਤ

lata mangeshkar stopped her song
25 June, 2018 03:53:52 PM

ਨਵੀਂ ਦਿੱਲੀ(ਬਿਊਰੋ)— ਸੰਜੇ ਦੱਤ ਦੀ ਲਾਈਫ 'ਤੇ ਬਣੀ ਫਿਲਮ 'ਸੰਜੂ' 29 ਜੂਨ ਨੂੰ ਰਿਲੀਜ਼ ਹੋ ਰਹੀ ਹੈ ਫਿਲਮ 'ਚ ਸੰਜੇ ਦੇ ਡ੍ਰੱਗ ਐਡੀਕਸ਼ਨ ਅਤੇ ਮੁੰਬਈ ਬਮ ਬਲਾਸਟ ਕੇਸ ਨੂੰ ਖਾਸਤੌਰ 'ਤੇ ਕਵਰ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਲਾਈਫ ਦੀਆਂ ਕਈ ਅਜਿਹੀਆਂ ਗੱਲਾਂ ਹਨ ਜੋ ਲੋਕ ਨਹੀਂ ਜਾਣਦੇ। ਇਕ ਵਾਰ ਲਤਾ ਮੰਗੇਸ਼ਕਰ ਨੂੰ ਗਾਉਂਦੇ-ਗਾਉਂਦੇ ਵਿਚ ਹੀ ਰੁਕਣਾ ਪਿਆ ਸੀ। ਸੰਜੇ ਦੀ ਲਾਈਫ ਦਾ ਇਹ ਕਿੱਸਾ ਉਨ੍ਹਾਂ ਦੇ ਪਿਤਾ ਸੁਨੀਲ ਦੱਤ ਨੇ ਫਾਰੂਕ ਸ਼ੇਖ ਦੇ ਸ਼ੋਅ 'ਜੀਨਾ ਇਸੀ ਕਾ ਨਾਮ ਹੈ' 'ਚ ਸੁਣਾਇਆ ਸੀ। ਉਦੋਂ ਸੰਜੇ ਦੱਤ 12 ਸਾਲ ਦੇ ਸੀ।
Punjabi Bollywood Tadka
ਕਿੱਸਾ 1971 ਦਾ ਹੈ ਸੁਨੀਲ ਦੱਤ ਲਤਾ ਮੰਗੇਸ਼ਕਰ ਸਹਿਤ ਇੰਡਸਟਰੀ ਦੇ ਕੁਝ ਕਲੀਗਸ ਦੇ ਨਾਲ ਬੰਗਲਾਦੇਸ਼ ਗਏ ਸੀ ਉਦੋਂ 12 ਸਾਲ ਦੇ ਸੰਜੂ ਨੇ ਵੀ ਨਾਲ ਜਾਣ ਦੀ ਜਿੱਦ ਕੀਤੀ। 'ਜੀਨਾ ਇਸੀ ਕਾ ਨਾਮ ਹੈ' 'ਚ ਸੁਨੀਲ ਦੱਤ ਨੇ ਕਿਹਾ ਸੀ, 'ਸੰਜੂ ਆਪਣੇ ਸਕੂਲ ਤੋਂ ਛੁੱਟੀਆਂ ਹੋਣ 'ਤੇ ਘਰ ਆਏ ਸੀ। ਉਨ੍ਹਾਂ ਨੇ ਬੰਗਲਾਦੇਸ਼ ਜਾਉਣ ਦੀ ਜਿੱਦ ਕੀਤੀ। ਮੈਂ ਸਮਝਾਇਆ ਕਿ ਉੱਥੇ ਸਾਰੇ ਕਲਾਕਾਰ ਜਾ ਰਹੇ ਹਨ ਇਸ ਲਈ ਉਨ੍ਹਾਂ ਨੂੰ ਜੇ ਨਾਲ ਜਾਉਣਾ ਹੈ ਤਾਂ ਕੁਝ ਨਾ ਕੁਝ ਵਜਾਉਣਾ ਹੋਵੇਗਾ।
Punjabi Bollywood Tadka

ਸੰਜੂ ਨੇ ਕਿਹਾ ਕਿ ਉਹ ਬਾਂਗੋ ਵਜਾਉਣਗੇ। ਸਾਰੇ ਲੋਕ ਬੰਗਲਾਦੇਸ਼ ਪਹੁੰਚੇ। ਤੈਅ ਕਾਰਜ ਮੁਤਾਬਕ ਲਤਾ ਜੀ ਨੇ ਗੀਤ ਗਾਉਣ ਸ਼ੁਰੂ ਕੀਤਾ ਪਰ ਅਚਾਨਕ ਉਹ ਵਿਚ ਹੀ ਰੁੱਕ ਗਈ ਕਿਉਂਕਿ ਬਾਂਗੋ ਗਲਤ ਵਜ ਰਿਹਾ ਸੀ। ਲਤਾ ਜੀ ਨੂੰ ਬਹੁਤ ਗੁੱਸਾ ਆਇਆ। ਜਦੋਂ ਉਨ੍ਹਾਂ ਨੇ ਮੁੜ ਕੇ ਦੇਖਿਆ ਤਾਂ ਬਾਂਗੋ ਨੂੰ ਸੰਜੂ ਵਜਾ ਰਹੇ ਸਨ। 12 ਸਾਲ ਦੇ ਸੰਜੂ ਨੂੰ ਬਾਂਗੋ ਵਜਾਉਂਦੇ ਹੋਏ ਦੇਖ ਕੇ ਲਤਾ ਆਪਣਾ ਗੁੱਸਾ ਭੁੱਲ ਗਈ। ਉਨ੍ਹਾਂ ਨੇ ਸੰਜੂ ਨੂੰ ਕਿਹਾ ਵਜਾਉਂਦੇ ਰਹੋ। 
Punjabi Bollywood Tadka
ਸੰਜੇ ਦੱਤ ਸਕੂਲ 'ਚ ਬੈਂਡ ਵਜਾਉਂਦੇ ਸੀ। ਜਦੋਂ 'ਜੀਨਾ ਇਸੀ ਕਾ ਨਾਮ ਹੈ' 'ਚ ਸੰਜੇ ਦੱਤ ਦੀ ਛੋਟੀ ਭੈਣ ਪ੍ਰਿਆ ਤੋਂ ਫਾਰੂਕ ਸ਼ੇਖ ਨੇ ਪੁੱਛਿਆ ਸੀ ਕਿ ਕੀ ਕਦੇ ਉਹ ਘਰ 'ਤੇ ਵੀ ਬੈਂਡ ਵਜਾਉਂਦੇ ਸੀ। ਜਵਾਬ 'ਚ ਉਨ੍ਹਾਂ ਨੇ ਕਿਹਾ ਸੀ 'ਘਰ 'ਚ ਇਕ ਡ੍ਰਮ ਸੈੱਟ ਸੀ ਪਰ ਇਹ ਅਲਾਰਮ ਦੀ ਤਰ੍ਹਾਂ ਵਜਦਾ ਸੀ ਕਿਉਂਕਿ ਸੰਜੂ ਉਸ 'ਤੇ ਇਕ ਹੀ ਧੁੰਨ ਵਜਾਉਂਦੇ ਰਹਿੰਦੇ ਸੀ।
Punjabi Bollywood Tadka
 


Tags: Sanjay DuttLata MangeshkarFarooq ShaikhSunil DuttPriya Duttਸੰਜੇ ਦੱਤ ਲਤਾ ਮੰਗੇਸ਼ਕਰ

Edited By

Neha Meniya

Neha Meniya is News Editor at Jagbani.