FacebookTwitterg+Mail

ਭਾਰਤੀ ਫੌਜ ਦੀ ਮਦਦ ਲਈ 1 ਕਰੋੜ ਰੁਪਏ ਦੇਵੇਗੀ ਲਤਾ ਮੰਗੇਸ਼ਕਰ

lata mangeshkar to donate rs 1 crore
27 February, 2019 11:03:23 AM

ਜਲੰਧਰ(ਬਿਊਰੋ)— ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਲਈ ਹਰ ਕਿਸੇ ਨੇ ਦੁੱਖ ਜਤਾਇਆ ਹੈ। ਆਰਥਿਕ ਤੌਰ 'ਤੇ ਵੀ ਪੂਰੇ ਦੇਸ਼ ਨੇ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਵਿਚਕਾਰ ਬਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਰਹੇ। ਅਕਸ਼ੈ ਕੁਮਾਰ, ਅਮਿਤਾਭ ਬੱਚਨ, ਕੈਲਾਸ਼ ਖੇਰ, ਸਲਮਾਨ ਖਾਨ ਅਤੇ ਅਜੈ ਦੇਵਗਨ ਵਰਗੇ ਸਿਤਾਰਿਆਂ ਨੇ ਭਾਰਤੀ ਫੌਜ ਅਤੇ ਸ਼ਹੀਦਾਂ ਦੇ ਪਰਿਵਾਰ ਨੂੰ ਕਰੋੜਾਂ ਰੁਪਏ ਦਾਨ ਕੀਤੇ।
Punjabi Bollywood Tadka
ਹੁਣ ਲਤਾ ਮੰਗੇਸ਼ਕਰ ਨੇ ਵੀ ਭਾਰਤੀ ਫੌਜ ਦੀ ਮਦਦ ਕਰਨ ਦੀ ਘੋਸ਼ਣਾ ਕੀਤੀ ਹੈ। ਖਬਰ ਮੁਤਾਬਕ ਇਕ ਇੰਟਰਵਿਊ 'ਚ ਲਤਾ ਮੰਗੇਸ਼ਕਰ ਨੇ ਕਿਹਾ ਕਿ ਉਹ 24 ਅਪ੍ਰੈਲ ਨੂੰ ਪਿਤਾ ਦੀਨਾਨਾਥ ਮੰਗੇਸ਼ਕਰ ਦੀ ਬਰਸੀ ਦੇ ਮੌਕੇ 'ਤੇ ਆਰਮੀ ਦੇ ਜਵਾਨਾਂ ਲਈ 1 ਕਰੋੜ ਰੁਪਏ ਦਾਨ ਕਰੇਗੀ। ਲਤਾ ਮੰਗੇਸ਼ਕਰ ਨੇ ਕਿਹਾ,''ਪਿਛਲੇ ਦਿਨੀਂ ਮੇਰੇ ਜਨਮਦਿਨ 'ਤੇ ਮੈਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੈਨੂੰ ਤੋਹਫੇ ਅਤੇ ਫੁੱਲ ਭੇਜਣ ਦੀ ਥਾਂ ਇਨ੍ਹਾਂ ਨੂੰ ਜਵਾਨਾਂ ਨੂੰ ਦੇਣ। ਲੋਕਾਂ ਨੇ ਮੇਰੀ ਅਪੀਲ ਨੂੰ ਸਕਾਰਾਤਮਕ ਰੂਪ ਨਾਲ ਲਿਆ ਸੀ। ਅੱਜ ਵੀ ਮੈਂ ਇਹੀ ਅਪੀਲ ਕਰ ਰਹੀ ਹਾਂ।'

ਦੱਸ ਦੇਈਏ ਕਿ ਲਤਾ ਮੰਗੇਸ਼ਕਰ ਨੇ ਟਵੀਟ ਕਰ ਪੁਲਵਾਮਾ ਹਮਲੇ ਦੀ ਕੜੀ ਨਿੰਦਿਆ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਨੇ ਲਿਖਿਆ,''ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਮੈਂ ਕੜੀ ਨਿੰਦਿਆ ਕਰਦੀ ਹਾਂ। ਇਸ ਹਮਲੇ 'ਚ ਸਾਡੇ ਜੋ ਵੀਰ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਮੈਂ ਸ਼ਰਧਾਂਜਲੀ ਅਰਪਿਤ ਕਰਦੀ ਹਾਂ। ਇਨ੍ਹਾਂ ਸਾਰੇ ਵੀਰਾਂ ਦੇ ਪਰਿਵਾਰਾਂ ਦੇ ਦੁੱਖ 'ਚ ਮੈਂ ਸ਼ਾਮਿਲ ਹਾਂ।''
Punjabi Bollywood Tadka

ਇਸ ਦੇ ਨਾਲ ਹੀ ਦੂਜੇ ਪਾਸੇ ਸੋਨੂੰ ਸੂਦ ਵੀ ਮਦਦ ਲਈ ਅੱਗੇ ਆਏ ਹਨ। ਸੋਨੂੰ ਸੂਦ ਨੇ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦਾਨ ਕੀਤੇ ਹਨ। ਦੱਸ ਦੇਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਮੰਗਲਵਾਰ ਸਵੇਰੇ ਭਾਰਤ ਨੇ ਜੈਸ਼ ਏ ਮੁਹੰਮਦ ਦੇ ਬੇਸ ਕੈਂਪ 'ਤੇ ਏਅਰ ਸਟ੍ਰਾਈਕ ਕੀਤੀ। ਖਬਰਾਂ ਦੀ ਮੰਨੀਏ ਤਾਂ ਹਵਾਈ ਸੇਨਾ ਨੇ ਅੱਤਵਾਦੀ ਕੈਂਪ 'ਤੇ ਇਕ ਹਜ਼ਾਰ ਕਿਲੋਗ੍ਰਾਮ ਦੇ ਬੰਬ ਸੁੱਟੇ ਸੀ।


Tags: Lata Mangeshkar donate Rs 1 Crore Pulwama Terror Attack Master Dinanath Mangeshkar Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.