ਜਲੰਧਰ (ਬਿਊਰੋ)— 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਸਟਾਰਰ ਪੰਜਾਬੀ ਫਿਲਮ 'ਲੁਕਣ ਮੀਚੀ' ਦਾ ਗੀਤ 'ਲੇਟ ਹੋ ਗਈ' ਰਿਲੀਜ਼ ਹੋ ਗਿਆ ਹੈ। ਇਸ ਡਿਊਟ ਗੀਤ ਨੂੰ ਪ੍ਰੀਤ ਹਰਪਾਲ ਤੇ ਗੁਰਲੇਜ਼ ਅਖਤਰ ਨੇ ਗਾਇਆ ਹੈ। ਪ੍ਰੀਤ ਹਰਪਾਲ ਦੇ ਹੀ ਲਿਖੇ ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। 'ਲੇਟ ਹੋ ਗਈ' ਗੀਤ ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਫਿਲਮ ਦੇ ਹੀਰੋ ਪ੍ਰੀਤ ਹਰਪਾਲ ਤੇ ਹੀਰੋਇਨ ਮੈਂਡੀ ਤੱਖਰ 'ਤੇ ਫਿਲਮਾਇਆ ਗਿਆ ਹੈ। ਯੂਟਿਊਬ ਦੇ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ 'ਲੁਕਣ ਮੀਚੀ' ਪ੍ਰੀਤ ਹਰਪਾਲ ਦੀ ਬਤੌਰ ਅਦਾਕਾਰ ਤੀਜੀ ਫਿਲਮ ਹੈ। ਇਸ ਫਿਲਮ 'ਚ ਮੈਂਡੀ ਤੱਖਰ, ਅੰਮ੍ਰਿਤ ਔਲਖ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਜਤਿੰਦਰ ਕੌਰ, ਯੋਗਰਾਜ ਸਿੰਘ, ਗੁੱਗੂ ਗਿੱਲ, ਰੋਜ਼ ਜੇ. ਕੌਰ, ਗੁਰਚੇਤ ਚਿੱਤਰਕਾਰ ਤੇ ਅਨਮੋਲ ਵਰਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 'ਲੁਕਣ ਮੀਚੀ' ਫਿਲਮ ਨੂੰ ਐੱਮ. ਹੁੰਦਲ ਨੇ ਡਾਇਰੈਕਟ ਕੀਤਾ ਹੈ। ਬੰਬਲ ਬੀ. ਪ੍ਰੋਡਕਸ਼ਨ ਵਲੋਂ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਦੇ ਨਿਰਮਾਤਾ ਅਵਤਾਰ ਬੱਲ ਹਨ।