FacebookTwitterg+Mail

'ਇਜ਼ਹਾਰ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਗੁਰਨਜ਼ਰ ਨੇ ਦਿੱਤੀ ਦਸਤਕ, ਇਨ੍ਹਾਂ ਪਾਲੀਵੁੱਡ ਹਸਤੀਆਂ ਨੇ ਕੀਤਾ ਪ੍ਰਮੋਟ

latest punjabi izhaar from gurnazar
09 June, 2017 12:42:34 PM

ਜਲੰਧਰ— ਪੰਜਾਬੀ ਗਾਇਕ ਗੁਰਨਜ਼ਰ ਇਕ ਵਾਰ ਫਿਰ ਦਰਸ਼ਕਾਂ ਵਿਚਕਾਰ ਆਪਣਾ ਨਵਾਂ ਗੀਤ 'ਇਜ਼ਹਾਰ' ਲੈ ਕੇ ਹਾਜ਼ਰ ਹੋਏ ਹਨ। ਉਨ੍ਹਾਂ ਦੇ ਨਾਲ ਇਸ ਗੀਤ ਨੂੰ ਗਾਇਕਾ ਕਨੀਕਾ ਮਾਨ ਨੇ ਵੀ ਆਪਣੀ ਖੂਬਸੂਰਤ ਆਵਾਜ਼ ਦਿੱਤੀ ਹੈ। ਉਂਝ ਇਹ ਕੋਈ ਪਹਿਲੀ ਵਾਰ ਨਹੀਂ ਹੈ, ਬਲਕਿ ਇਸ ਤੋਂ ਪਹਿਲਾਂ ਵੀ ਗੁਰਨਜ਼ਰ ਕਈ ਗੀਤਾਂ ਨੂੰ ਆਵਾਜ਼ ਦੇ ਚੁੱਕੇ ਹਨ, ਜਿਵੇਂ 'ਯੇ ਦਿਲ ਦੀਵਾਨਾ', 'ਆਵੇਗਾ ਮਾਹੀ', 'ਯਾਰ ਕੱਠੇ'। ਇਸ ਗੀਤ ਨੂੰ ਪਾਲੀਵੁੱਡ ਸਟਾਰਜ਼ ਨੇ ਆਪਣੇ-ਆਪਣੇ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਪ੍ਰਮੋਟ ਕੀਤਾ ਹੈ, ਜੋ ਤੁਸੀਂ ਗੁਰਨਜ਼ਰ ਦੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ। ਇਨ੍ਹਾਂ 'ਚ ਮਸ਼ਹੂਰ ਗਾਇਕ ਪਵ ਧਾਰੀਆ, ਐਮੀ ਵਿਰਕ, ਜੱਸੀ ਗਿੱਲ, ਬੱਬਲ ਰਾਏ, ਦਿਲਪ੍ਰੀਤ ਢਿੱਲੋਂ, ਹਾਰਡੀ ਸੰਧੂ, ਮੀਲਿੰਗ ਗਾਭਾ, ਅਤੇ ਪੰਜਾਬੀ ਮਾਡਲ ਹੀਮਾਂਸ਼ੀ ਖੁਰਾਣਾ ਦੇ ਨਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਗਾਉਣ ਦੇ ਨਾਲ-ਨਾਲ ਗੀਤ ਦੇ ਬੋਲ ਵੀ ਗੁਰਨਜ਼ਰ ਵਲੋਂ ਲਿਖੇ ਗਏ ਹਨ। ਇਹ ਗੀਤ ਸਪੀਡ ਰਿਕਾਰਡਜ਼ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਦਾ ਸੰਗੀਤ ਡੀ.ਜੇ ਜੀ.ਕੇ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਨਿਰਦੇਸ਼ਕ ਬਲਜਿੰਦਰ ਐੱਸ ਮਹੰਤ ਹਨ।


Tags: jassi gillbabbal raiammy virkhardy sandhuPunjabi song IzhaarGurnazarਇਜ਼ਹਾਰਗੁਰਨਜ਼ਰ