ਲੰਡਨ (ਬਿਊਰੋ)— ਮਸ਼ਹੂਰ ਰਿਐਲਿਟੀ ਸਟਾਰ ਲਾਰੇਨ ਗੁਡਗਰ ਹਾਲ ਹੀ 'ਚ ਦਿੱਤੇ ਇਕ ਬਿਆਨ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਅਸਲ 'ਚ ਉਨ੍ਹਾਂ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ 2016 'ਚ ਉਨ੍ਹਾਂ ਦਾ ਪ੍ਰੇਮੀ ਜੇਕ ਮੇਕਲੀਅਨ ਨਾਲ ਬ੍ਰੇਕਅੱਪ ਹੋ ਗਿਆ ਸੀ, ਜਿਸ ਤੋਂ ਬਾਅਦ 2 ਸਾਲ ਤੱਕ ਉਨ੍ਹਾਂ ਨੇ ਕਿਸੇ ਨਾਲ ਵੀ ਸਰੀਰਕ ਸੰਬੰਧ ਨਹੀਂ ਬਣਾਏ ਹਨ।
ਉਂਝ ਲਾਰੇਨ ਆਪਣੀ ਬੋਲਡ ਫਿੱਗਰ ਕਾਰਨ ਕਾਫੀ ਚਰਚਾ 'ਚ ਰਹਿੰਦੀ ਹੈ। ਲਾਰੇਨ ਉਨ੍ਹਾਂ ਅਭਿਨੇਤਰੀਆਂ 'ਚ ਸ਼ਾਮਲ ਹੋ, ਜੋ ਬਿਨਾਂ ਕੱਪੜੇ ਉਤਾਰੇ ਵੀ ਕਿੱਲਰ ਫਿੱਗਰ ਨਾਲ ਸੁਰਖੀਆਂ ਬਟੋਰ ਲੈਂਦੀ ਹੈ।
ਟੈਲੀਵਿਜ਼ਨ ਸੀਰੀਜ਼ 'ਦਿ ਓਨਲੀ ਵੇ ਇਜ਼ ਐਸੈਕਸ' ਤੇ 'ਬਿੱਗ ਬ੍ਰਦਰ' ਫੇਮ ਅਦਾਕਾਰਾ ਲਾਰੇਨ ਬੀਤੇ ਵੀਰਵਾਰ ਹੀ ਕਾਰ 'ਚੋਂ ਨਿਕਲਦੀ ਸਪਾਟ ਹੋਈ। ਇਸ ਦੌਰਾਨ ਉਹ ਬਲੈਕ ਟਾਪ ਨਾਲ ਲੈਂਗਿੰਗ 'ਚ ਦਿਖੀ।
ਇਸ ਦੇ ਉੱਪਰੋਂ ਉਨ੍ਹਾਂ ਨੇ ਸ਼ਰੱਗ ਪਾਇਆ ਹੋਇਆ ਸੀ। ਇਸ ਡਰੈੱਸ 'ਚ ਉਹ ਬੇਹੱਦ ਹੌਟ ਤੇ ਗਲੈਮਰਸ ਲੱਗ ਰਹੀ ਸੀ।
ਕਾਫੀ ਸਮੇਂ ਬਾਅਦ ਇਸ ਡਰੈੱਸ 'ਚ ਲਾਰੇਨ ਸਲਿਮ ਨਜ਼ਰ ਆਈ। ਇਸ ਤੋਂ ਪਹਿਲਾਂ ਲਾਰੇਨ ਕਈ ਵਾਰ ਸਪਾਟ ਹੋਈ ਹੈ ਤੇ ਹਰ ਵਾਰ ਵਾਂਗ ਇਸ ਵਾਰ ਉਨ੍ਹਾਂ ਦਾ ਅੰਦਾਜ਼ ਦੇਖਣਯੋਗ ਰਿਹਾ।