ਮੁੰਬਈ (ਬਿਊਰੋ)— ਪਾਲੀਵੁੱਡ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਰੈਪਰ ਬਾਦਸ਼ਾਹ ਦੀ ਅਦਾਕਾਰਾ-ਮਾਡਲ ਤੇ 'ਝਲਕ ਦਿਖਲਾ ਜਾ' ਸੀਜ਼ਨ 6 ਦੀ ਰਨਰਅੱਪ ਰਹੀ ਲਾਰੇਨ ਗਾਟਲਿਬ ਅੱਜਕਲ ਆਪਣੇ ਬੋਲਡ ਅਤੇ ਹੌਟ ਲੁੱਕ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ।
ਅਮਰੀਕੀ ਡਾਂਸਰ ਅਤੇ ਅਦਾਕਾਰਾ ਲਾਰੇਨ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਕੁਝ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਲਾਰੇਨ ਕਈ ਰਿਐਲਿਟੀ ਸ਼ੋਅਜ਼, ਗੀਤ ਅਤੇ ਪੰਜਾਬੀ ਫਿਲਮ 'ਅੰਬਰਸਰੀਆ' 'ਚ ਦਿਲਜੀਤ ਦੋਸਾਂਝ ਨਾਲ ਦਿਖਾਈ ਦੇ ਚੁੱਕੀ ਹੈ।
ਮਸ਼ਹੂਰ ਰੈਪਰ ਬਾਦਸ਼ਾਹ ਦੇ ਗੀਤ 'ਮਰਸੀ' 'ਚ ਵੀ ਲਾਰੇਨ ਆਪਣਾ ਹੌਟ ਅੰਦਾਜ਼ ਦਿਖਾ ਚੁੱਕੀ ਹੈ।
ਲਾਰੇਨ ਦੇ ਇੰਸਟਾਗ੍ਰਾਮ 'ਤੇ ਲੱਖਾਂ ਫਾਲੋਅਰਜ਼ ਹਨ।
ਲਾਰੇਨ ਫਿਲਮ 'ਏ. ਬੀ. ਸੀ. ਡੀ' ਤੇ 'ਏ. ਬੀ. ਸੀ. ਡੀ 2' 'ਚ ਦਿਸ ਚੁੱਕੀ ਹੈ।
ਇਨ੍ਹਾਂ ਫਿਲਮਾਂ 'ਚ ਉਹ ਆਪਣੇ ਡਾਂਸਿੰਗ ਮੂਵਜ਼ ਨਾਲ ਲੋਕਾਂ ਨੂੰ ਹੈਰਾਨ ਵੀ ਕਰ ਚੁੱਕੀ ਹੈ।