ਮੁੰਬਈ(ਬਿਊਰੋ)— ਇਸ ਕਲਾਕਾਰ ਦੀ ਤਸਵੀਰ ਦੇਖ ਕੇ ਤੁਸੀਂ ਇਸ ਨੂੰ ਪਛਾਣ ਲਿਆ ਹੋਵੇਗਾ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਇਹ 'ਮੈਂਨੇ ਪਿਆਰ ਕੀਆ' ਅਤੇ 'ਹਮ ਆਪਕੇ ਹੈਂ ਕੌਣ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਨ੍ਹਾਂ ਦਾ ਨਾਮ ਹੈ ਲਕਸ਼ਮੀਕਾਂਤ ਬੇਰਡੇ। ਇਹ ਕਾਮੇਡੀ ਐਕਟਰ ਹੁਣ ਇਸ ਦੁਨੀਆ 'ਚ ਨਹੀਂ ਹਨ। 16 ਦਸੰਬਰ 2004 ਨੂੰ ਲਕਸ਼ਮੀਕਾਂਤ ਦੀ ਕਿਡਨੀ ਫੇਲ ਹੋਣ ਨਾਲ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ 'ਤੇ ਸਲਮਾਨ ਖਾਨ ਬਹੁਤ ਰੋਏ ਸਨ। ਲਕਸ਼ਮੀਕਾਂਤ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। 200 ਤੋਂ ਵੱਧ ਫਿਲਮਾਂ 'ਚ ਕੰਮ ਕਰਨ ਵਾਲੇ ਲਕਸ਼ਮੀਕਾਂਤ ਨੂੰ ਫਿਲਮ 'ਧੂਮ ਧੜਾਕਾ' ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ। 90 ਦੇ ਦਹਾਕੇ 'ਚ ਲਕਸ਼ਮੀਕਾਂਤ ਨੇ ਸਲਮਾਨ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਹ ਕਦੇ ਉਨ੍ਹਾਂ ਦੀ ਫਿਲਮ 'ਚ ਨੌਕਰ ਤਾਂ ਕਦੇ ਉਨ੍ਹਾਂ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਰਹੇ ਸਨ। ਸਲਮਾਨ ਤੇ ਉਨ੍ਹਾਂ ਦੀ ਦੋਸਤੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਜ਼ਿਕਰਯੋਗ ਹੈ ਕਿ ਲਕਸ਼ਮੀਕਾਂਤ ਨੇ 1989 'ਚ ਫਿਲਮ 'ਮੈਂਨੇ ਪਿਆਰ ਕੀਆ' ਨਾਲ ਡੈਬਿਊ ਕੀਤਾ ਸੀ। ਬਾਲੀਵੁੱਡ 'ਚ ਲਕਸ਼ਮੀਕਾਂਤ ਦੀ '100 ਡੇਜ਼', 'ਹਮ ਆਪਕੇ ਹੈਂ ਕੌਣ' ਤੇ 'ਸਾਜਨ' ਵਰਗੀਆਂ ਫਿਲਮਾਂ ਕਾਫੀ ਹਿੱਟ ਰਹੀਆਂ ਸਨ। ਹਿੰਦੀ ਤੇ ਮਰਾਠੀ ਫਿਲਮਾਂ ਦੀ ਅਦਾਕਾਰਾ ਰੂਹੀ ਬੇਰਡੇ ਨਾਲ ਲਕਸ਼ਮੀਕਾਂਤ ਨੇ ਵਿਆਹ ਕੀਤਾ ਸੀ। ਦੋਹਾਂ ਦੇ 2 ਬੱਚੇ ਇਕ ਬੇਟਾ ਤੇ ਇਕ ਬੇਟੀ ਵੀ ਹੈ। ਰੂਹੀ ਨੇ ਫਿਲਮ 'ਹਮ ਆਪਕੇ ਹੈਂ ਕੌਣ' 'ਚ ਉਨ੍ਹਾਂ ਨਾਲ ਕੰਮ ਕੀਤਾ ਸੀ ਪਰ ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ। ਸਾਲ 2004 'ਚ ਗੁਰਦੇ ਦੀ ਬੀਮਾਰੀ ਦੇ ਚੱਲਦੇ ਲਕਸ਼ਮੀਕਾਂਤ ਕਾਫੀ ਘੱਟ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ।