FacebookTwitterg+Mail

ਟੀ. ਵੀ. ਅਭਿਨੇਤਰੀਆਂ ਦੀਆਂ ਬੁਆਏਫਰੈਂਡ ਨਾਲ ਲੀਕ ਹੋਈਆਂ ਨਿੱਜੀ ਤਸਵੀਰਾਂ

    1/8
19 September, 2015 03:41:12 PM
ਮੁੰਬਈ- ਟੀ. ਵੀ. ਦੇ ਮਸ਼ਹੂਰ ਸੀਰੀਅਲ 'ਮੇਰੀ ਆਸ਼ਿਕੀ ਤੁਮ ਸੇ ਹੀ' ਵਿਚ ਇਸ਼ਾਨੀ ਦਾ ਕਿਰਦਾਰ ਨਿਭਾਅ ਰਹੀ ਰਾਧਿਕਾ ਮਦਾਨ ਦੀ ਆਪਣੇ ਬੁਆਏਫਰੈਂਡ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਬੇਹੱਦ ਨਜ਼ਦੀਕ ਨਜ਼ਰ ਆ ਰਹੇ ਹਨ। 20 ਸਾਲ ਦੀ ਰਾਧਿਕਾ ਦੇ ਬੁਆਏਫਰੈਂਡ ਦਾ ਨਾਂ ਈਸ਼ਾਨ ਆਰੀਆ ਹੈ। ਦਿੱਲੀ ਦੀ ਰਹਿਣ ਵਾਲੀ ਰਾਧਿਕਾ ਅਦਾਕਾਰੀ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਡਾਂਸ ਸਿਖਾਉਂਦੀ ਸੀ।
ਦੂਜੇ ਪਾਸੇ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਸੀਰੀਅਲ 'ਯੇ ਹੈ ਆਸ਼ਿਕੀ' ਵਿਚ ਚਿਰਾਗ ਦਾ ਰੋਲ ਨਿਭਾਉਣ ਵਾਲੇ ਰਵਜੀਤ ਸਿੰਘ ਤੇ ਰਾਧਿਕਾ ਵਿਚਾਲੇ ਅਫੇਅਰ ਚੱਲ ਰਿਹਾ ਹੈ ਪਰ ਲੱਗਦਾ ਹੈ ਕਿ ਇਹ ਸਭ ਅਫਵਾਹਾਂ ਹੀ ਸਨ ਕਿਉਂਕਿ ਰਾਧਿਕਾ ਦੀ ਆਪਣੇ ਬੁਆਏਫਰੈਂਡ ਈਸ਼ਾਨ ਨਾਲ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਅਜਿਹਾ ਸਾਫ ਤੇ ਸਪੱਸ਼ਟ ਹੋ ਰਿਹਾ ਹੈ। ਦੋਵਾਂ ਨੂੰ ਕਈ ਵਾਰ ਇਵੈਂਟਸ 'ਚ ਇਕੱਠੇ ਦੇਖਿਆ ਗਿਆ। ਇਸ ਤੋਂ ਇਲਾਵਾ ਈਸ਼ਾਨ ਵੀ ਹਮੇਸ਼ਾ ਰਾਧਿਕਾ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਫਿਲਹਾਲ ਈਸ਼ਾਨ ਕੀ ਕਰਦੇ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: Radhika Madan ਰਾਧਿਕਾ ਮਦਾਨ Boyfriend ਬੁਆਏਫਰੈਂਡ ਈਸ਼ਾਨ ਆਰੀਆ Ishan Arya