FacebookTwitterg+Mail

'ਲਵ ਆਜ ਕੱਲ 2' ਦੇ ਸੈੱਟ ਤੋਂ ਕਾਰਤਿਕ ਦੀ ਕੂਲ ਲੁੱਕ ਵਾਇਰਲ

leaked video of kartik aaryan look from love aaj kal 2
03 May, 2019 08:43:03 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਦੀ ਫਿਲਮ 'ਲਵ ਆਜ ਕੱਲ 2' ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਦਿੱਲੀ 'ਚ ਹੋ ਚੁੱਕੀ ਹੈ। ਹਾਲਾਂਕਿ ਇਸ ਤੋਂ ਬਾਅਦ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਫਿਲਮ ਦੇ ਸੈੱਟ ਤੋਂ ਆਏ ਦਿਨ ਦੋਵਾਂ ਦੀਆਂ ਤਸਵੀਰਾਂ ਲੀਕ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਕਾਰਤਿਕ ਆਰੀਅਨ ਦੀ ਤਸਵੀਰ ਲੀਕ ਹੋਈ ਹੈ, ਜਿਸ 'ਚ ਉਹ ਇਕਦਮ ਕੂਲ ਤੇ ਡੈਪਰ ਅੰਦਾਜ਼ 'ਚ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਲੋਕ ਉਨ੍ਹਾਂ ਦੇ ਫੈਨਜ਼ ਜ਼ਰੂਰ ਹੋ ਜਾਣਗੇ।


ਦੱਸ ਦਈਏ ਕਿ ਤਸਵੀਰ ਦੀ ਚਰਚਾ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਹੈ। ਉਸ ਨੇ ਤਸਵੀਰ 'ਚ ਲਾਲ ਰੰਗ ਦੀ ਟਰਟਲ ਨੈਕ ਦੀ ਟੀ-ਸ਼ਰਟ ਪਾਈ ਹੈ, ਜਿਸ 'ਚ ਉਹ ਕਾਫੀ ਹੈਂਡਸਮ ਲੱਗ ਰਿਹਾ ਹੈ। ਇਮਤਿਆਜ਼ ਅਲੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਇਸ 'ਚ ਪਹਿਲੀ ਵਾਰ ਕਾਰਤਿਕ ਤੇ ਸਾਰਾ ਅਲੀ ਦੀ ਜੋੜੀ ਸਕ੍ਰੀਨ ਸ਼ੇਅਰ ਕਰ ਰਹੀ ਹੈ।


Tags: Leaked Video Kartik AaryanLook ViralLove Aaj Kal 2Bollywood Celebrity

Edited By

Sunita

Sunita is News Editor at Jagbani.