FacebookTwitterg+Mail

ਲੀਨਾ ਚੰਦ੍ਰਾਵਰਕਰ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ

leena chandavarkar birthday
29 August, 2019 03:36:06 PM

ਮੁੰਬਈ(ਬਿਊਰੋ)- 80 ਦੇ ਦਹਾਕੇ ’ਚ ਕਈ ਅਦਾਕਾਰਾਂ ਰਹੀਆਂ ਜਿਨ੍ਹਾਂ ਨੇ ਆਪਣੀ ਐਕਟਿੰਗ ਨਾਲ-ਨਾਲ ਆਪਣੀਆਂ ਅਦਾਵਾਂ ਅਤੇ ਖੂਬਸੂਰਤੀ ਰਾਹੀ ਲੱਖਾਂ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਇਨ੍ਹਾਂ ’ਚੋਂ ਇਕ ਹੀਰੋਈਨ ਰਹੀ ਲੀਨਾ ਚੰਦ੍ਰਾਵਰਕਰ। ਫਿਲਮਾਂ ’ਚ ਆਉਣ ਤੋਂ ਪਹਿਲਾਂ ਲੀਨਾ ਚੰਦ੍ਰਾਵਰਕਰ ਇਸ਼ਤਿਹਾਰਾਂ ’ਚ ਕੰਮ ਕਰਦੀ ਸੀ ਅਤੇ ਉਥੇ ਹੀ ਉਨ੍ਹਾਂ ਨੂੰ ਐਕਟਰ ਸੁਨੀਲ ਦੱਤ ਨੇ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮ ’ਮਨ ਕਾ ਮੀਤ’ ’ਚ ਆਪਣੇ ਆਓਜਿਟ ਸਾਇਨ ਕੀਤਾ। 29 ਅਗਸਤ 1950 ’ਚ ਜਨਮੀ ਲੀਨਾ ਦਾ ਅੱਜ ਜਨਮਦਿਨ ਹੈ।
Punjabi Bollywood Tadka
ਸੁਨੀਲ ਦੱਤ ਕੋਲੋਂ ਮਿਲੇ ਮੌਕੇ ਤੋਂ ਬਾਅਦ ਲੀਨਾ ਦੇ ਸੁਨਹਰੇ ਸਫਰ ਦੀ ਸ਼ੁਰੂਆਤ ਹੋ ਗਈ। ਫਿਲਮਾਂ ’ਚ ਲੀਨਾ ਚੰਦ੍ਰਾਵਰਕਰ ਨੂੰ ਸਫਲਤਾ ਮਿਲਣ ਲੱਗੀ ਅਤੇ ਉਹ ਉਚਾਈਆਂ ਛੂੰਹਣ ਲੱਗੀ। ਲੀਨਾ ਬਹੁਤ ਹੀ ਰੂੜ੍ਹੀਵਾਦੀ ਸੋਚ ਦੀ ਸੀ, ਇਹੀ ਵਜ੍ਹਾ ਰਹੀ ਕਿ ਉਨ੍ਹਾਂ ਨੇ ਫਿਲਮਾਂ ’ਚ ਕਦੇ ਨਾ ਤਾਂ ਬਿਕਨੀ ਪਹਿਨੀ ਅਤੇ ਨਾ ਹੀ ਕਦੇ ਕੋਈ ਫੋਟੋਸ਼ੂਟ ਕਰਵਾਇਆ ਪਰ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਬਹੁਤ ਹੀ ਦੁੱਖਭਰੀ ਰਹੀ। ਛੋਟੀ ਜਿਹੀ ਉਮਰ ’ਚ ਹੀ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਸਿਰਫ 25 ਸਾਲ ਦੀ ਉਮਰ ’ਚ ਹੀ ਲੀਨਾ ਚੰਦ੍ਰਾਵਰਕਰ ਵਿਧਵਾ ਹੋ ਚੁੱਕੀ ਸੀ।
Punjabi Bollywood Tadka
ਇਸ ਤੋਂ ਬਾਅਦ ਤਾਂ ਜਿਵੇਂ ਲੀਨਾ ਟੁੱਟਕੇ ਬਿਖਰ ਹੀ ਗਈ। ਕੁਝ ਸਮੇਂ ਬਾਅਦ ਉਨ੍ਹਾਂ ਦੀ ਜ਼ਿੰਦਗੀ ’ਚ ਗਾਇਕ ਅਤੇ ਐਕਟਰ ਕਿਸ਼ੋਰ ਕੁਮਾਰ ਦੀ ਐਂਟਰੀ ਹੋਈ । ਲੀਨਾ ਕਿਸ਼ੋਰ ਕੁਮਾਰ ਨਾਲ ਬੇਹੱਦ ਪਿਆਰ ਕਰਨ ਲੱਗੀ ਸੀ ਅਤੇ ਉਨ੍ਹਾਂ ਨੂੰ ਵਿਆਹ ਵੀ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਦੇ ਪਿਤਾ ਇਸ ਵਿਆਹ ਦੇ ਖਿਲਾਫ ਸਨ ਕਿਉਂਕਿ ਇਕ ਤਾਂ ਕਿਸ਼ੋਰ ਕੁਮਾਰ ਉਮਰ ’ਚ ਲੀਨਾ ਤੋਂ 20 ਸਾਲ ਵੱਡੇ ਸਨ ਅਤੇ ਦੂਜਾ ਉਨ੍ਹਾਂ ਦੇ ਪਹਿਲਾਂ ਤੋਂ ਹੀ ਤਿੰਨ ਵਿਆਹ ਹੋ ਚੁੱਕੇ ਸਨ
Punjabi Bollywood Tadka
ਲੀਨਾ ਕਿਸ਼ੋਰ ਕੁਮਾਰ ਨਾਲ ਰਿਸ਼ਤਾ ਤੋੜ੍ਹਣ ਨੂੰ ਰਾਜੀ ਨਹੀਂ ਸੀ ਅਤੇ ਫਿਰ ਉਨ੍ਹਾਂ ਨੇ ਆਪਣੇ ਪਿਤਾ ਦੇ ਖਿਲਾਫ ਜਾ ਕੇ ਕਿਸ਼ੋਰ ਕੁਮਾਰ ਨਾਲ ਵਿਆਹ ਕਰਵਾ ਲਿਆ ਪਰ ਵਿਆਹ ਦੇ ਕੁਝ ਸਾਲਾਂ ਬਾਅਦ ਕਿਸ਼ੋਰ ਕੁਮਾਰ ਦਾ ਦਿਹਾਂਤ ਹੋ ਗਿਆ ਤੇ ਲੀਨਾ ਇਕ ਵਾਰ ਫਿਰ ਵਿਧਵਾ ਹੋ ਗਈ। ਉਸ ਸਮੇਂ ਲੀਨਾ ਦੀ ਉਮਰ 37 ਸਾਲ ਸੀ। ਲੀਨਾ ਤੇ ਕਿਸ਼ੋਰ ਕੁਮਾਰ ਦਾ ਇਕ ਬੇਟਾ ਵੀ ਹੈ। 


Tags: Leena ChandavarkarHappy BirthdayManchaliJaane AnjaaneBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari