FacebookTwitterg+Mail

ਗੰਭੀਰ ਦੋਸ਼ ਲੱਗਣ ਤੋਂ ਬਾਅਦ ਨਾਨਾ ਪਾਟੇਕਰ ਨੇ ਤਨੁਸ਼੍ਰੀ ਨੂੰ ਭੇਜਿਆ ਕਾਨੂੰਨੀ ਨੋਟਿਸ

legal notice nana patekar
29 September, 2018 12:13:58 PM

ਮੁੰਬਈ(ਬਿਊਰੋ)— ਦਿਗੱਜ ਐਕਟਰ ਨਾਨਾ ਪਾਟੇਕਰ ਨੇ ਆਖਿਰਕਾਰ ਤਨੁਸ਼੍ਰੀ ਦੱਤਾ ਨੂੰ ਕਾਨੂੰਨੀ ਨੋਟਿਸ ਭੇਜ ਹੀ ਦਿੱਤਾ ਹੈ। ਨਾਨਾ ਪਾਟੇਕਰ ਦੇ ਵਕੀਲ ਰਾਜੇਂਦਰ ਸ਼ਿਰੋਡਕਰ ਨੇ ਖਬਰ ਏਜੰਸੀ ਨਾਲ ਗੱਲ ਕਰਦਿਆਂ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਤਨੁਸ਼੍ਰੀ ਵਲੋਂ ਲਾਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਇਸ ਬਾਰੇ ਦੱਸਦੇ ਹੋਏ ਵਕੀਲ ਨੇ ਕਿਹਾ, ''ਅਸੀਂ ਤਨੁਸ਼੍ਰੀ ਦੱਤਾ ਨੂੰ ਕਾਨੂੰਨੀ ਨੋਟਿਸ ਭੇਜ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਝੂਠੇ ਤੇ ਬੇਬੁਨਿਆਦ ਦੋਸ਼ ਲਾਏ ਹਨ। ਅਸੀਂ ਅੱਜ ਉਨ੍ਹਾਂ ਨੂੰ ਉਨ੍ਹਾਂ ਦੇ ਬਿਆਨਾਂ ਲਈ ਮੁਆਫੀ ਮੰਗਣ ਦੇ ਲਈ ਵੀ ਨੋਟਿਸ ਦੇਣ ਵਾਲੇ ਹਾਂ।''

 

ਦੱਸ ਦੇਈਏ ਕਿ ਤਨੁਸ਼੍ਰੀ ਨੇ ਨਾਨਾ ਪਾਟੇਕਰ 'ਤੇ 2008 'ਚ ਆਪਣੇ ਨਾਲ ਹੋਈ ਬਤਮੀਜ਼ੀ 'ਤੇ ਇਕ ਵਾਰ ਫਿਰ ਵਿਵਾਦ ਸ਼ੁਰੂ ਕਰ ਦਿੱਤਾ ਹੈ। ਤਨੁਸ਼੍ਰੀ ਦਾ ਕਹਿਣਾ ਹੈ ਕਿ 10 ਸਾਲ ਪਹਿਲਾਂ ਫਿਲਮ 'ਹੌਰਨ ਓਕੇ ਪਲੀਜ਼' ਦੇ ਸੈੱਟ 'ਤੇ ਨਾਨਾ ਪਾਟੇਕਰ ਨੇ ਉਸ ਨਾਲ ਬਤਮੀਜ਼ੀ ਕੀਤੀ ਸੀ। ਸਿਰਫ ਇਹੀਂ ਨਹੀਂ ਨਾਨਾ ਪਾਟੇਕਰ ਨਾਲ ਉਨ੍ਹਾਂ ਨੇ ਫਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ 'ਤੇ ਵੀ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਫਿਲਮ 'ਚਾਕਲੇਟ' ਦੇ ਇਕ ਸੀਨ ਦੌਰਾਨ ਉਸ ਨੂੰ ਕੱਪੜੇ ਉਤਾਰ ਕੇ ਡਾਂਸ ਕਰਨ ਲਈ ਕਿਹਾ ਸੀ, ਜਿਸ 'ਤੇ ਫਿਲਮ ਦੇ ਐਕਟਰ ਸੁਨੀਲ ਸ਼ੈੱਟੀ ਅਤੇ ਇਰਫਾਨ ਨੇ ਉਸ ਦਾ ਵਿਰੋਧ ਵੀ ਕੀਤਾ ਸੀ। ਦੂਜੇ ਪਾਸੇ ਬਾਲੀਵੁੱਡ ਇੰਡਸਟਰੀ ਤਨੁਸ਼੍ਰੀ ਦੇ ਦੋਸ਼ਾਂ ਕਾਰਨ ਹਿੱਲ ਗਈ ਹੈ। ਕੋਈ ਤਨੁਸ਼੍ਰੀ ਦਾ ਸਾਥ ਦੇ ਰਹੇ ਹੈ ਅਤੇ ਕੁਝ ਨੇ ਨਾਨਾ ਦਾ ਸਾਥ ਦਿੱਤਾ ਹੈ। ਬਾਲੀਵੁੱਡ ਦੇ ਸੁਪਰਸਟਾਰ ਐਕਟਰ ਆਮਿਰ ਖਾਨ, ਸਲਮਾਨ ਖਾਨ ਅਤੇ ਅਮਿਤਾਭ ਬੱਚਨ ਇਸ ਮੁੱਦੇ 'ਤੇ ਕੁਝ ਵੀ ਕਹਿਣਾ ਅਜੇ ਠੀਕ ਨਹੀਂ ਸਮਝ ਰਹੇ।

 


ਖਬਰਾਂ ਹਨ ਕਿ ਤਨੁਸ਼੍ਰੀ ਜਲਦ ਹੀ ਆਪਣੇ ਕਮਬੈਕ ਦੀ ਤਿਆਰੀ ਕਰ ਹਰੀ ਹੈ। ਇਸ ਮਾਮਲੇ 'ਚ ਸਭ ਤੋਂ ਵੱਡੀ ਖਬਰ ਤਾਂ ਤਨੁਸ਼੍ਰੀ ਦੇ 'ਬਿੱਗ ਬੌਸ' 'ਚ ਐਂਟਰੀ ਦੀ ਹੈ। 'ਬਿੱਗ ਬੌਸ' ਦਾ ਸੀਜ਼ਨ 12 ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ ਖਬਰ ਸੀ ਕੀ ਤਨੁਸ਼੍ਰੀ ਸ਼ੋਅ 'ਚ ਆਪਣੀ ਭੈਣ ਨਾਲ ਜੋੜੀ ਵਜੋਂ ਐਂਟਰੀ ਕਰੇਗੀ, ਜੋ ਨਹੀਂ ਹੋਈ ਪਰ ਇਸ ਤੋਂ ਬਾਅਦ ਹੁਣ ਇਸ ਵਿਵਾਦ ਤੋਂ ਬਾਅਦ ਫਿਰ ਉਮੀਦ ਕੀਤੀ ਜਾ ਰਹੀ ਹੈ ਕਿ ਤਨੁਸ਼੍ਰੀ ਆਉਣ ਵਾਲੇ ਦਿਨਾਂ 'ਚ 'ਬਿੱਗ ਬੌਸ' ਦੀ ਮੈਂਬਰ ਬਣ ਸਕਦੀ ਹੈ, ਜਿਥੇ ਜਾ ਕੇ ਤਨੁਸ਼੍ਰੀ ਹੋਰ ਕਈ ਖੁਲਾਸੇ ਕਰਦੀ ਹੈ ਜਾਂ ਨਹੀਂ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।


Tags: Legal NoticeNana PatekarTanushree DuttaAamir KhanSalman KhanAmitabh Bachchan

Edited By

Sunita

Sunita is News Editor at Jagbani.