FacebookTwitterg+Mail

ਲਹਿੰਬਰ ਹੁਸੈਨਪੁਰੀ ਸਿੰਗਲ ਟਰੈਕ 'ਫੋਨ ਮੇਰਾ ' ਨਾਲ ਚਰਚਾ 'ਚ

10 May, 2017 03:05:54 PM
ਜਲੰਧਰ— 'ਕਿਹੜੇ ਪਿੰਡ ਦੀ ਤੂੰ ਨੀ', 'ਸਾਨੂੰ ਦੱਸ ਜਾ ਮੇਲਣੇ', 'ਗਾਨੀ ਦੇ ਮਣਕੇ', 'ਸਾਡੀ ਗਲੀ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਲਹਿੰਬਰ ਹੁਸੈਨਪੁਰੀ ਆਪਣੇ ਸਿੰਗਲ ਟਰੈਕ 'ਮੇਰਾ ਫੋਨ' ਨਾਲ ਚਰਚਾ 'ਚ ਹੈ। ਜਾਣਕਾਰੀ ਦਿੰਦਿਆਂ ਕੁਲਵੰਤ ਸਾਬੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੀਤੀ ਯੂ. ਕੇ. ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਬਿੰਦਰ ਨਵੇਂਪਿੰਡੀਆ ਨੇ। ਇਸ ਨੂੰ ਰਿਲੀਜ਼ ਕੀਤਾ ਹੈ ਵਾਈਟ ਹਿੱਲ ਮਿਊਜ਼ਿਕ ਨੇ। ਇਸ ਦਾ ਵੀਡੀਓ ਮਨੀ ਗਿੱਲ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ 9 ਐਕਸ ਟਸ਼ਨ ਤੋਂ ਇਲਾਵਾ ਯੂ-ਟਿਊਬ 'ਤੇ ਚੱਲ ਰਿਹਾ ਹੈ, ਜਿਸ ਨੂੰ 14 ਲੱਖ ਤੋਂ ਵੀ ਜ਼ਿਆਦਾ ਦਰਸ਼ਕਾਂ ਨੇ ਦੇਖਿਆ ਹੈ।

Tags: Lehmber HussainpuriPhone Mera Binder NawepindiaGunbir Singh SidhuManmord Sidhuਲਹਿੰਬਰ ਹੁਸੈਨਪੁਰੀਮੇਰਾ ਫੋਨ