FacebookTwitterg+Mail

ਪ੍ਰੀਤ ਹਰਪਾਲ ਦੇ ਗੀਤ 'ਲਹਿੰਗਾ' ਦਾ ਪੋਸਟਰ ਜਾਰੀ, 29 ਅਗਸਤ ਨੂੰ ਹੋਵੇਗਾ ਰਿਲੀਜ਼

lehnga preetharpal
24 August, 2018 10:31:33 AM

ਜਲੰਧਰ(ਬਿਊਰੋ)— 'ਯਾਰ ਬੇਰੁਜ਼ਗਾਰ', 'ਕੁਈਨ ਬਣਜਾ', 'ਬੇਬੇ', 'ਪੱਗ ਵਾਲੀ ਸੇਲਫੀ', 'ਕੰਗਨਾ', 'ਬਲੈਕ ਸੂਟ', 'ਕੇਸ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪ੍ਰੀਤ ਹਰਪਾਲ ਇਕ ਵਾਰ ਮੁੜ ਸੁਰਖੀਆਂ 'ਚ ਛਾਏ ਹੋਏ ਹਨ। ਇਸ ਵਾਰ ਪ੍ਰੀਤ ਹਰਪਾਲ ਆਪਣੇ ਨਵੇਂ ਗੀਤ 'ਲਹਿੰਗਾ' ਨਾਲ ਚਰਚਾ 'ਚ ਹਨ। ਦੱਸ ਦੇਈਏ ਕਿ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਅਕਾਊਂਟ 'ਤੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਹੈ।
 Punjabi Bollywood Tadka

ਦੱਸਣਯੋਗ ਹੈ ਕਿ 'ਲਹਿੰਗਾ' ਗੀਤ ਦੇ ਬੋਲ ਪ੍ਰੀਤ ਹਰਪਾਲ ਨੇ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਜੈਮੀਤ ਨੇ ਦਿੱਤਾ ਹੈ ਤੇ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ। ਪ੍ਰੀਤ ਹਰਪਾਲ ਦੇ ਇਸ ਗੀਤ ਨੂੰ ਟੀ. ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਲਹਿੰਗਾ' 29 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੀ ਪਸੰਦ 'ਤੇ ਖਰਾ ਉਤਰੇਗਾ।


Tags: LehngaFinal PosterPreetHarpalJaymeetBaljit Singh DeoPankaj Sharma

Edited By

Sunita

Sunita is News Editor at Jagbani.