FacebookTwitterg+Mail

ਹਿਨਾ ਖਾਨ ਦੀ ਬਾਲੀਵੁੱਡ 'ਚ ਐਂਟਰੀ, ਫਿਲਮ ਦਾ ਪੋਸਟਰ ਹੋਇਆ ਰਿਲੀਜ਼

line first look  hina khan shared the poster of her debut
19 May, 2019 10:24:28 AM

ਮੁੰਬਈ(ਬਿਊਰੋ)-  ਟੀ.ਵੀ. ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਟੀ.ਵੀ. ਦੀ ਹਿਨਾ ਖਾਨ ਹੁਣ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਬਹੁਤ ਜਲਦ ਹਿਨਾ ਖਾਨ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਜੀ ਹਾਂ, ਹਿਨਾ ਖਾਨ ਦੀ ਆਉਣ ਵਾਲੀ ਫਿਲਮ ਦਾ ਨਾਮ ਹੈ 'Lines' ਇਸ ਦਾ ਪਹਿਲਾ ਪੋਸਟਰ 'ਕਾਨਸ ਫਿਲ ਫੈਸਟੀਵਲ' 'ਚ ਜ਼ਾਰੀ ਕੀਤਾ ਗਿਆ। ਪੋਸਟਰ 'ਚ ਹਿਨਾ ਖਾਨ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਪੋਸਟਰ 'ਚ ਇੰਡੀਆ ਅਤੇ ਪਾਕਿਸਤਾਨ ਦਾ ਨਕਸ਼ਾ ਵੀ ਦਿਖਾਈ ਦੇ ਰਿਹਾ ਹੈ। ਇਸ ਪੋਸਟਰ ਨੂੰ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ।


ਇਸ ਦੇ ਨਾਲ ਹੀ ਹਿਨਾ ਖਾਨ ਨੇ ਲਿਖਿਆ,''Lines ਜਾਂ ਬਾਰਡਰ ਦੇ ਕਾਰਨਾਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਹੀਂ ਬਦਲਦੀਆਂ ਜਾਂਦੀਆਂ.... ਨਾਜ਼ਿਆ ਦਾ ਚਰਿੱਤਰ ਇਕ ਆਮ ਲੜਕੀ ਦਾ ਹੈ, ਜੋ ਆਪਣੀ ਸਾਧਾਰਣ ਜਿਹੀ ਜ਼ਿੰਦਗੀ 'ਚ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਦੀ ਹੈ। 'Lines' ਮੇਰੀ ਪਹਿਲੀ ਡੈਬਿਊ ਫਿਲਮ ਹੈ। ਮੈਂ ਆਸ਼ਾ ਕਰਦੀ ਹਾਂ ਕਿ ਇਹ ਫਿਲਮ ਵੀ ਤੁਹਾਨੂੰ ਉਨ੍ਹੀਂ ਹੀ ਪਸੰਦ ਆਵੇਗੀ ਜਿੰਨ੍ਹੀ ਸਾਨੂੰ ਆਈ ਹੈ।'' ਹਿਨਾ ਖਾਨ ਨੇ ਲਿਖਿਆ ਕਿ 'ਕਾਨਸ ਫਿਲਮ ਫੈਸਟੀਵਲ' 'ਚ 'ਲਾਈਨਸ' ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ ਹੈ।


Tags: Lines First LookHina KhanInstagramCannes Film FestivalBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.