ਮੁੰਬਈ— ਕਾਫੀ ਵਿਵਾਦਾਂ ਤੋਂ ਬਾਅਦ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਹੌਲੀ-ਹੌਲੀ ਬਾਕਸ ਆਫਿਸ 'ਤੇ ਆਪਣਾ ਜਲਵਾ ਦਿਖਾ ਰਹੀ ਹੈ। ਇਸ ਫਿਲਮ ਨੇ ਹੁਣ ਤਕ ਕੁਲ 11.90 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸੇ ਖੁਸ਼ੀ 'ਚ ਏਕਤਾ ਕਪੂਰ ਨੇ ਆਪਣੇ ਘਰ ਸਕਸੈੱਸ ਪਾਰਟੀ ਰੱਖੀ, ਜਿਸ 'ਚ ਕਈ ਮਸ਼ਹੂਰ ਸਿਤਾਰੇ ਪੁੱਜੇ। ਰਤਨਾ ਪਾਠਕ ਸ਼ਾਹ, ਕੋਂਕਣਾ ਸੇਨ ਸ਼ਰਮਾ, ਆਹਨਾ ਕੁਮਰਾ, ਪਲਬਿਤਾ ਬੋਰਠਾਕੁਰ ਵਰਗੇ ਸਿਤਾਰੇ ਨਾਲ ਸਜੀ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਭਾਰਤ 'ਚ ਕੁਲ 400 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਸ਼ੁਰੂ 'ਚ ਤਾਂ ਇਹ ਫਿਲਮ ਜ਼ਿਆਦਾ ਦਰਸ਼ਕਾਂ ਨੂੰ ਆਪਣੇ ਵੱਲ ਨਹੀਂ ਖਿੱਚ ਸਕੀ ਪਰ ਹੁਣ ਹੌਲੀ-ਹੌਲੀ ਇਸ ਫਿਲਮ ਨੂੰ ਦੇਖਣ ਲੋਕ ਸਿਨੇਮਾਘਰਾਂ ਤਕ ਪਹੁੰਚ ਰਹੇ ਹਨ।