ਮੁੰਬਈ— ਇਸੇ ਸਾਲ ਜੂਨ 'ਚ ਹੀ ਲੀਜ਼ਾ ਹੇਡਨ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਹੁਣ ਉਹ ਆਪਣੇ ਮਾਡਲ ਫਰੇਮ 'ਚ ਵਾਪਸ ਆ ਚੁੱਕੀ ਹੈ। ਡਿਲੀਵਰੀ ਦੇ ਤਿੰਨ ਮਹੀਨੇ ਬਾਅਦ ਹੀ ਇਹ ਆਪਣਾ ਪ੍ਰਫੈਕਟ ਫਿੱਗਰ ਫਲਾਂਟ ਕਰਦੀ ਨਜ਼ਰ ਆਈ। ਅਸਲ 'ਚ ਇਹ ਹਾਲ ਹੀ 'ਚ ਆਪਣੇ ਪਤੀ ਅਤੇ ਕੁਝ ਸਹੇਲੀਆਂ ਨਾਲ ਪਾਰਟੀ ਕਰਦੇ ਹੋਏ ਸਪਾਟ ਹੋਈ।
ਇਸ ਦੌਰਾਨ ਇਹ ਬਲੈਕ ਬਿਕਨੀ 'ਚ ਸੀ ਅਤੇ ਬਹੁਤ ਹੀ ਸੈਕਸੀ ਨਜ਼ਰ ਆ ਰਹੀ ਸੀ। ਇਹ ਤਸਵੀਰ ਇਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਇਕ ਹੋਰ ਤਸਵੀਰ ਆਪਣੇ ਹਾਲੀਆ ਵੇਕੇਸ਼ਨ ਦਾ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੀ ਫ੍ਰੈਂਡ ਨਾਲ ਇਨਜੁਆਏ ਕਰਦੀ ਦਿਖ ਰਹੀ ਹੈ। ਉੱਥੇ ਇਕ ਦੂਜੀ ਤਸਵੀਰ 'ਚ ਉਹ ਦੋਸਤਾਂ ਨਾਲ ਰੈਸਟੋਰੈਂਟ 'ਚ ਬੈਠੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਵੀ ਇਨ੍ਹਾਂ ਨੇ ਆਪਣੇ ਬੇਬੀ ਜੈਕ ਨੂੰ ਬ੍ਰੈਸਟ ਫੀਡਿੰਗ ਕਰਵਾਉਂਦੇ ਹੋਏ ਇਕ ਤਸਵੀਰ ਪੋਸਟ ਕੀਤੀ ਸੀ।