ਮੁੰਬਈ (ਬਿਊਰੋ)— ਅਭਿਨੇਤਰੀ ਲੀਜ਼ਾ ਹੇਡਨ ਨੇ ਆਪਣੇ ਬੇਟੇ ਨਾਲ ਸਮੁੰਦਰ ਕੰਢੇ ਆਰਾਮ ਫਰਮਾਉਂਦੇ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਲੀਜ਼ਾ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''And if I told you this was Hong Kong ...never ceases to surprise''।

ਲੀਜ਼ਾ ਦੀਆਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਲੀਜ਼ਾ ਆਪਣੇ ਬੇਟੇ ਨਾਲ ਤਸਵੀਰਾਂ ਸ਼ੇਅਰ ਕਰਦੀ ਚੁੱਕੀਹੈ। ਬੀਤੇ ਦਿਨੀਂ ਲੀਜ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ 1 ਸਾਲ ਦੇ ਬੇਟੇ ਨਾਲ ਪਾਣੀ ਅੰਦਰ ਪੋਜ਼ ਦਿੰਦੇ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਲੀਜ਼ਾ ਟਰੋਲਰਜ਼ ਦੀ ਨਜ਼ਰਾਂ 'ਚ ਆ ਗਈ। ਇਹ ਤਸਵੀਰ ਉਦੋਂ ਦੀ ਹੈ, ਜਦੋਂ ਲੀਜ਼ਾ ਬੇਟੇ ਨਾਲ ਸਵਿਮਿੰਗ ਕਲਾਸ ਲੈ ਰਹੀ ਸੀ।

ਦੱਸਣਯੋਗ ਹੈ ਕਿ ਲੀਜ਼ਾ ਨੇ ਅਕਤੂਬਰ 2016 'ਚ ਡੀਨੋ ਲਲਵਾਨੀ ਨਾਲ ਵਿਆਹ ਕੀਤਾ ਸੀ। 2017 'ਚ ਉਸਨੇ 17 ਮਈ ਨੂੰ ਇਕ ਬੇਟੇ ਨੂੰ ਜਨਮ ਦਿੱਤਾ ਸੀ। ਉਹ ਅਕਸਰ ਆਪਣੇ ਬੇਟੇ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
