ਨਵੀਂ ਦਿੱਲੀ (ਬਿਊਰੋ) - ਅਦਾਕਾਰਾ ਲੀਜਾ ਹੇਡਨ ਨੂੰ ਉਸ ਦੀ ਖੂਬਸੂਰਤੀ ਤੇ ਐਕਟਿੰਗ ਲਈ ਜਾਣਿਆ ਜਾਂਦਾ ਹੈ। ਫਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਉਸ ਨੇ ਕਾਫੀ ਤੱਕ ਮਾਡਲਿੰਗ ਕੀਤੀ। ਉਹ ਕਈ ਵਿਗਿਆਪਨਾਂ ਅਤੇ ਮੈਗਜ਼ੀਨ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ। ਉਹ ਕਿੰਗਫਿਸ਼ਰ ਦੇ 'ਕੈਲੰਡਰ ਗਰਲ' ਦੀ ਲਿਸਟ 'ਚ ਸ਼ਾਮਲ ਹੋ ਚੁੱਕੀ ਹੈ। ਲੀਜਾ ਹੇਡਨ 17 ਜੂਨ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 17 ਜੂਨ 1986 ਨੂੰ ਚੇਨਈ 'ਚ ਹੋਇਆ ਸੀ। ਉਸ ਦਾ ਅਸਲੀ ਨਾਂ ਐਲੀਜਾਬੇਥ ਮੈਰੀ ਹੇਡਨ ਹੈ। ਉਸ ਦੇ ਪਿਤਾ ਵੈਂਕਟ ਭਾਰਤ ਤੋਂ ਹੈ, ਜਦੋਂਕਿ ਮਾਂ ਅੰਨਾ ਹੇਡਨ ਆਸਟਰੇਲੀਆ ਤੋਂ ਹੈ।
ਕਰੀਅਰ ਦੀ ਸ਼ੁਰੂਆਤ
ਲੀਜਾ ਹੇਡਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲਿੰਗ ਕੀਤੀ ਸੀ। ਉਸ ਨੂੰ ਫਿਲਮਾਂ ਤੋਂ ਜ਼ਿਆਦਾ ਹੌਟ ਫੋਟੋਸ਼ੂਟ ਲਈ ਜਾਣਿਆ ਜਾਂਦਾ ਹੈ। ਉਹ ਕਈ ਫੋਟੋਸ਼ੂਟ ਤੇ ਕਈ ਮਸ਼ਹੂਰ ਮੈਗਜ਼ੀਨ ਦੀ ਕਵਰ ਗਰਲ ਵੀ ਬਣ ਚੁੱਕੀ ਹੈ।
ਯੋਗਾ ਟੀਚਰ ਬਣਨਾ ਚਾਹੁੰਦੀ ਸੀ ਲੀਜਾ ਹੇਡਨ
ਲੀਡਾ ਹੇਡਨ ਯੋਗਾ ਟੀਚਰ ਬਣਨਾ ਚਾਹੁੰਦੀ ਸੀ ਪਰ ਦੋਸਤਾਂ ਦੇ ਕਹਿਣ 'ਤੇ ਉਸ ਨੇ ਮਾਡਲਿੰਗ 'ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਦਾ ਫੋਕਸ ਸਿਰਫ ਮਾਡਲਿੰਗ 'ਤੇ ਹੀ ਰਿਹਾ।
ਫਿਲਮੀ ਕਰੀਅਰ ਬਣਾਉਣ ਲਈ 2007 'ਚ ਆਈ ਭਾਰਤ
ਬਾਲੀਵੁੱਡ 'ਚ ਕਰੀਅਰ ਬਣਾਉਣ ਲਈ ਉਹ ਸਾਲ 2007 'ਚ ਭਾਰਤ ਆਈ ਸੀ। ਉਸ ਨੇ ਸਾਲ 2010 'ਚ 'ਆਇਸ਼ਾ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਕ ਰਿਪੋਰਟ ਮੁਤਾਬਕ, ਅਨਿਲ ਕਪੂਰ ਨੇ ਲੀਜਾ ਹੇਡਨ ਨੂੰ ਇਕ ਕੌਫੀ ਸ਼ੌਪ 'ਚ ਦੇਖਿਆ ਸੀ, ਉਥੇ ਹੀ ਉਸ ਨੂੰ ਫਿਲਮ 'ਚ ਕਾਸਟ ਕਰਨ ਦਾ ਫੈਸਾਲ ਲਿਆ ਸੀ।
ਕੰਗਨਾ ਰਾਣੌਤ ਦੀ 'ਕੁਈਨ' ਫਿਲਮ ਨਾਲ ਮਿਲੀ ਪ੍ਰਸਿੱਧੀ
ਸਾਲ 2014 'ਚ ਲੀਜਾ ਹੇਡਨ ਨੇ ਕੰਗਨਾ ਰਾਣੌਤ ਨਾਲ 'ਕੁਈਨ' ਫਿਲਮ 'ਚ ਕੰਮ ਕੀਤਾ ਸੀ। ਉਸ ਦੀ ਐਕਟਿੰਗ ਨੂੰ ਖਾਸਾ ਸਰਾਹਾਇਆ ਗਿਆ। ਇਹ ਫਿਲਮ ਬਾਕਸ ਆਫਿਸ 'ਤੇ ਵੀ ਹਿੱਟ ਸਾਬਿਤ ਹੋਈ।
ਸਾਲ 2016 'ਚ ਬਿਜਨੈੱਸਮੈਨ ਡੀਨੋ ਲਾਲਵਾਨੀ ਨਾਲ ਕਰਵਾਇਆ ਵਿਆਹ
ਲੀਜਾ ਹੇਡਨ ਨੇ ਸਾਲ 2016 'ਚ ਆਪਣੇ ਬਿਜਨੈੱਸਮੈਨ ਡੀਨੋ ਲਾਲਵਾਨੀ ਨਾਲ ਵਿਆਹ ਕਰਵਾਇਆ ਸੀ। ਉਸ ਦਾ ਇਕ ਬੇਟਾ ਵੀ ਹੈ, ਜਿਸ ਦਾ ਜਨਮ 2017 'ਚ ਹੋਇਆ। ਉਸ ਨੇ ਆਪਣੇ ਬੇਟੇ ਦਾ ਨਾਂ ਜੈਕ ਰੱਖਿਆ ਹੈ।
ਸੋਸ਼ਲ ਮੀਡੀਆ 'ਤੇ ਰਹਿੰਦੀ ਚਰਚਾ 'ਚ
ਇਸ ਤੋਂ ਇਲਾਵਾ ਲੀਜਾ ਹੇਡਨ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ। ਆਏ ਦਿਨ ਉਹ ਆਪਣੀ ਹੌਟ ਤੇ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਅਜਿਹੀਆਂ ਤਸਵੀਰਾਂਨੂੰ ਲੈ ਕੇ ਉਹ ਅਕਸਰ ਹੀ ਚਰਚਾ 'ਚ ਆ ਜਾਂਦੀ ਹੈ।
Lisa Haydon
Lisa Haydon
Lisa Haydon