ਮੁੰਬਈ(ਬਿਊਰੋ)— ਆਪਣੇ ਗਲੈਮਰਸ ਅੰਦਾਜ਼ ਲਈ ਮਸ਼ਹੂਰ ਅਦਾਕਾਰਾ-ਮਾਡਲ ਲੀਜ਼ਾ ਹੇਡਨ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਉਹ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਆਪਣੀਆਂ ਕੁਝ ਬੋਲਡ ਤਸਵੀਰਾਂ ਕਾਰਨ ਸੁਰਖੀਆਂ ਬਟੋਰ ਰਹੀ ਹੈ। ਲੀਜ਼ਾ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸਮੁੰਦਰ ਕਿਨਾਰੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ।

ਉਨ੍ਹਾਂ ਨੇ ਪ੍ਰਿੰਟੇਡ ਪੀਚ ਕਲਰ ਦਾ ਸਵਿਮਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ। ਉਨ੍ਹਾਂ ਨੇ ਇਸੇ ਸਵਿਮਸੂਟ 'ਚ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ।

ਇਹ ਫੋਟੋ ਪਿੱਛੋਂ ਲਈ ਗਈ ਹੈ, ਜਿਸ 'ਚ ਲੀਜ਼ਾ ਬੇਹੱਦ ਹੌਟ ਲੱਗ ਰਹੀ ਹੈ। ਲੀਜ਼ਾ ਪਿਛਲੇ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹੈ। ਉਹ ਅਕਸਰ ਆਪਣੇ ਗਲੈਮਰਸ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਲੀਜ਼ਾ ਨੇ ਪਿਛਲੇ ਸਾਲ ਬੇਟੇ ਜੈਕ ਲਾਲਵਾਨੀ ਨੂੰ ਜਨਮ ਦਿੱਤਾ ਸੀ। ਉਹ ਅੱਜਕਲ ਉਸ ਦੀ ਦੇਖਭਾਲ 'ਚ ਰੁੱਝੀ ਹੋਈ ਹੈ।

ਜ਼ਿਕਰਯੋਗ ਹੈ ਕਿ ਲੀਜ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਆਪਣੀਆਂ ਗਲੈਮਰਸ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

ਲੀਜ਼ਾ ਬਾਲੀਵੁੱਡ ਫਿਲਮ 'ਕੁਈਨ' ਤੇ 'ਸ਼ੌਕੀਨਸ' ਵਰਗੀਆਂ ਫਿਲਮਾਂ 'ਚ ਦਿਖ ਚੁੱਕੀ ਹੈ।

ਇਸ ਤੋਂ ਇਲਾਵਾ ਉਹ ਰਿਐਲਿਟੀ ਸ਼ੋਅ 'ਇੰਡਿਆਜ਼ ਨੈਕਸਟ ਟਾਪ ਮਾਡਲ ਸੀਜ਼ਨ 1 ਤੇ 2' 'ਚ ਜੱਜ ਦੀ ਭੂਮਿਕਾ ਵੀ ਨਿਭਾਅ ਚੁੱਕੀ ਹੈ।
