ਮੁੰਬਈ—ਇੰਡੋ-ਕਨੇਡਿਅਨ ਲੀਸਾ ਰੇਅ ਨੇ ਮਸ਼ਹੂਰ ਮੈਗਜ਼ੀਨ 'ਮੈਕਸਿਮ' ਦੇ ਨਵੰਬਰ ਮਹੀਨੇ ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਸ 'ਚ 44 ਸਾਲ ਲੀਸਾ ਹੌਟ ਅਤੇ ਸਿਜਲਿੰਗ ਅਵਤਾਰ 'ਚ ਨਜ਼ਰ ਆਈ। ਪੂਰੇ ਫੋਟੋਸ਼ੂਟ 'ਚ ਉਹ ਲਗਜ਼ਰੀ ਪਹਿਣ ਕੇ ਆਪਣੀ ਅਦਾਵਾਂ ਦਿਖਾ ਰਹੀ ਹੈ।
'ਸੱਤਿਆ, 'ਭੂਤ', 'ਕਸੂਰ' ਅਤੇ 'ਸਰਕਾਰ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਲੀਸਾ ਦਾ ਜਨਮ 4 ਅਪ੍ਰੈਲ, 1972 ਨੂੰ ਟਰੰਟੋ 'ਚ ਹੋਇਆ ਸੀ। 16 ਸਾਲ ਦੀ ਉਮਰ 'ਚ ਮਾਡਲਿੰਗ ਨਾਲ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਲੀਸਾ ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਸੀ, ਜਦੋ ਉਸ ਨੂੰ ਕੈਂਸਰ ਦਾ ਪਤਾ ਚੱਲਿਆ। ਲੀਸਾ ਨੇ 2009 'ਚ ਟਰੰਟੋ ਇੰਟਰਨੈਸ਼ਨਲ ਫਿਲਮ ਸਮਾਰੋਹ ਦੌਰਾਨ ਸਭ ਨੂੰ ਦੱਸਿਆ ਕਿ ਉਹ ਮਲਟੀਪਲ ਮਾਇਆਲੋਪਾ ਨਾਂ ਦੇ ਕੈਂਸਰ ਨਾਲ ਪੀੜਿਤ ਹੈ। ਲੀਸਾ ਨੇ 2010 'ਚ ਸਟੈਮ ਸੈੱਲ ਟ੍ਰਾਂਸਪਲਾਟ ਤੋਂ ਬਾਅਦ ਕੈਂਸਰ ਤੋਂ ਛੁਟਕਾਰਾ ਪਾਇਆ। ਕੈਂਸਰ ਨਾਲ ਇਸ ਲੜਾਈ ਜਿੱਤਣ ਤੋਂ ਬਾਅਦ ਉਹ ਪੈਚ ਟਾਊਨ (2011), ਵੀਰੱਪਨ(2016) ਵਰਗੀ ਫਿਲਮਾਂ 'ਚ ਨਜ਼ਰ ਆਈ ਹੈ।