FacebookTwitterg+Mail

ਕੈਂਸਰ ਵਰਗੀ ਗੰਭੀਰ ਬੀਮਾਰੀ ਨੂੰ ਮਾਤ ਦੇ ਚੁੱਕੀ ਅਦਾਕਾਰਾ ਲੀਜ਼ਾ ਰੇ ਹੁਣ ਬਣੀ ਜੁੜਵਾ ਬੇਟੀਆਂ ਦੀ ਮਾਂ

lisa ray
17 September, 2018 03:32:05 PM

ਮੁੰਬਈ (ਬਿਊਰੋ)— ਕੈਂਸਰ ਨਾਲ ਜੰਗ ਜਿੱਤ ਕੇ ਅਦਾਕਾਰਾ ਲੀਜ਼ਾ ਰੇਅ ਇਨ੍ਹੀਂ ਦਿਨੀਂ ਖੁਸ਼ੀਆਂ ਮਨਾ ਰਹੀ ਹੈ, ਜਿਸ ਦਾ ਕਾਰਨ ਉਨ੍ਹਾਂ ਦੀ ਜ਼ਿੰਦਗੀ 'ਚ ਦੋ ਨਵੇਂ ਮਹਿਮਾਨਾਂ ਦਾ ਆਉਣਾ ਹੈ। ਜੀ ਹਾਂ, ਲੀਜ਼ਾ ਰੇਅ ਹਾਲ ਹੀ 'ਚ ਸੈਰੋਗੇਸੀ ਨਾਲ ਦੋ ਜੁੜਵਾ ਧੀਆਂ ਦੀ ਮਾਂ ਬਣੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇੰਟਰਵਿਊ 'ਚ ਕਿਹਾ, “ਮੈਂ ਆਪਣੀ ਖੁਸ਼ੀ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਮੇਰੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਆਏ ਪਰ ਇਹ ਮੇਰੀ ਜ਼ਿੰਦਗੀ ਦਾ ਬਦਲਾਅ ਹੈ। ਫਿਲਹਾਲ ਤਾਂ ਮੈਂ ਇਸ ਬਦਲਾਅ ਦਾ ਪੂਰਾ ਲੁਤਫ ਉਠਾ ਰਹੀ ਹਾਂ। ਮੈਂ ਆਪਣੀਆਂ ਧੀਆਂ ਨੂੰ ਜਲਦੀ ਹੀ ਮੁੰਬਈ ਵਾਲੇ ਆਪਣੇ ਘਰ ਲੈ ਕੇ ਜਾਣਾ ਚਾਹੁੰਦੀ ਹੈ।'' ਲੀਜ਼ਾ ਨੇ ਅੱਗੇ ਕਿਹਾ, “ਮੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਅਨਆਰਗੇਨਾਈਜ਼ਡ ਰਹੀਆਂ। ਜੇਸਨ ਹੇਡਨੀ ਨਾਲ ਵਿਆਹ ਤੋਂ ਬਾਅਦ ਮੈਂ ਮਾਂ ਬਣਨ ਦਾ ਵੱਡਾ ਫੈਸਲਾ ਲਿਆ। ਮੈਂ ਆਪਣੀਆਂ ਧੀਆਂ ਦਾ ਨਾਂ ਸੂਫੀ ਤੇ ਸੋਲੇਲ ਰੱਖਿਆ ਹੈ।'' ਦੱਸ ਦੇਈਏ ਕਿ ਲੀਜ਼ਾ ਨੂੰ ਸਾਲ 2000 'ਚ ਬਲੱਡ ਕੈਂਸਰ ਹੋਇਆ ਸੀ। ਇਸ ਤੋਂ ਬਾਅਦ ਉਹ ਕਾਫੀ ਲੰਬੇ ਸਮੇਂ ਤੱਕ ਇਸ ਬੀਮਾਰੀ ਦੀ ਦਵਾਈ ਲੈਂਦੀ ਰਹੀ।

Punjabi Bollywood Tadka

ਲੀਜ਼ਾ ਨੇ ਕਿਹਾ, “ਨਵੀਂ ਤਕਨੀਕ ਨੇ ਮੇਰੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਤੇ ਮੈਂ ਮਾਂ ਬਣ ਗਈ। ਮੇਰੀ ਕਿਸਮਤ ਸੱਚੀ 'ਚ ਕਾਫੀ ਚੰਗੀ ਹੈ। ਸੈਰੋਗੇਸੀ ਲਈ ਮੇਰੀ ਪਹਿਲੀ ਪਸੰਦ ਭਾਰਤ ਸੀ ਪਰ ਭਾਰਤ ਨੇ ਜਦੋਂ ਸੈਰੋਗੇਸੀ ਨਿਯਮਾਂ 'ਚ ਬਦਲਾਅ ਕੀਤੇ ਤਾਂ ਮੈਨੂੰ ਕਾਫੀ ਝਟਕਾ ਲੱਗਾ। ਭਾਰਤ ਤੋਂ ਬਾਅਦ ਉਨ੍ਹਾਂ ਨੇ ਜਾਰਜੀਆ 'ਚ ਸੈਰੋਗੇਸੀ ਦੀ ਪ੍ਰਕਿਰੀਆ ਸ਼ੁਰੂ ਕੀਤੀ।'' ਲੀਜ਼ਾ ਨੇ ਆਪਣੀਆਂ ਧੀਆਂ ਬਾਰੇ ਕਿਹਾ, “ਮੈਂ ਆਪਣੀ ਧੀਆਂ ਨੂੰ ਖੁੱਲ੍ਹੀ ਸੋਚ ਵਾਲੀਆਂ ਬਣਾਉਣ ਦੀ ਕੋਸ਼ਿਸ਼ ਕਰਾਂਗੀ। ਨਵੀਂ ਪੀੜ੍ਹੀ ਨੂੰ ਚੰਗਾ ਇਨਸਾਨ ਬਣਾਉਣਾ ਹੀ ਬਿਹਤਰ ਭਵਿੱਖ ਹੈ। ਮੈਂ ਆਪਣੀਆਂ ਧੀਆਂ ਨੂੰ ਦੱਸਾਂਗੀ ਕਿ ਭਵਿੱਖ ਔਰਤਾਂ ਦਾ ਹੈ।'' ਜ਼ਿਕਰਯੋਗ ਹੈ ਕਿ ਨੁਸਰਤ ਫਤਿਹ ਅਲੀ ਖਾਨ ਦੇ ਮਿਊਜ਼ਿਕ ਵੀਡੀਓ 'ਆਫਰੀਨ ਆਫਰੀਨ' ਨਾਲ ਚਰਚਾ 'ਚ ਆਈ ਲੀਜ਼ਾ 'ਕਸੂਰ' ਅਤੇ 'ਵਾਟਰ' ਵਰਗੀਆਂ ਫਿਲਮਾਂ ਕੀਤੀਆਂ ਹਨ। ਸਾਲ 2009 'ਚ ਉਨ੍ਹਾਂ ਨੂੰ ਲੈ ਕੇ ਕੈਂਸਰ ਦੀ ਖਬਰ ਆਈ। ਇਸ ਤੋਂ ਬਾਅਦ ਉਹ ਇਲਾਜ ਦੀ ਪ੍ਰਕਿਰਿਆ 'ਚ ਚਲੀ ਗਈ। ਸਾਲ 2010 'ਚ ਖਬਰ ਆਈ ਤਿ ਉਹ ਸਿਹਤਮੰਦ ਹੈ। ਉਨ੍ਹਾਂ ਨੇ ਆਪਣੇ ਇਕ ਇੰਟਰਵਿਊ 'ਚ ਦੱਸਿਆ ਕਿ ਸਾਲ 2012 'ਚ ਵਿਆਹ ਤੋਂ ਬਾਅਦ ਮੁੜ ਤਕਲੀਫ ਹੋਣ ਲੱਗੀ ਸੀ ਪਰਕ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ।

Punjabi Bollywood Tadka


Tags: Lisa RayTwin DaughtersSurrogacySufi SoleilKasoor

Edited By

Chanda Verma

Chanda Verma is News Editor at Jagbani.