FacebookTwitterg+Mail

'ਮੈਕਸਿਮ' ਮੈਗਜ਼ੀਨ ਫੋਟੋਸ਼ੂਟ 'ਚ ਲੀਸਾ ਨੇ ਬੋਲਡਨੈਸ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ (ਦੇਖੋ ਤਸਵੀਰਾਂ)

    1/13
24 November, 2016 02:38:24 PM

ਮੁੰਬਈ— ਇੰਡੋ ਕਨੇਡੀਅਨ ਲੀਸਾ ਰੇਅ ਨੇ ਮਸ਼ਹੂਰ ਮੈਗਜ਼ੀਨ 'ਮੈਕਸਿਮ' ਲਈ ਨਵੰਬਰ ਮਹੀਨੇ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਲੀਸਾ ਕਾਫੀ ਹੌਟ ਅਤੇ ਬੋਲਡ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ ਮਾਡਲਿੰਗ ਤੋਂ ਕੀਤੀ ਸੀ ਪਰ ਉਸ ਸਮੇਂ ਉਸ ਦੀ ਜ਼ਿੰਦਗੀ 'ਚ ਬਦਲਾਅ ਆਇਆ ਜਦੋਂ ਉਸ ਨੂੰ ਸਾਲ 2009 'ਚ ਕੈਂਸਰ ਦੀ ਬਿਮਾਰੀ ਬਾਰੇ ਪਤਾ ਲੱਗਾ। ਹਾਲੀਆ 'ਚ ਉਸ ਨੇ ਇਹ ਫੋਟੋਸ਼ੂਟ ਕਰਵਾਇਆ ਹੈ, ਜਿਸ ਉਹ ਕਾਫੀ ਸਟਾਇਲਿਸ਼ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਨੇ ਸੋਸ਼ਲ ਸਾਈਟ 'ਤੇ ਕਾਫੀ ਤਹਿਲਕਾ ਮਚਾਇਆ ਹੋਇਆ ਹੈ। ਉਸ ਨੇ ਸਾਲ 2001 'ਚ ਰਿਲੀਜ਼ ਹੋਈ ਫਿਲਮ 'ਕਸੂਰ' ਨਾਲ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਸਾਲ 2005 'ਚ ਮਸ਼ਹੂਰ ਨਿਰਦੇਸ਼ਕ ਦੀਪਾ ਮਹਿਤਾ ਦੀ ਫਿਲਮ 'ਵਾਟਰ' 'ਚ ਕੰਮ ਕੀਤਾ ਹੈ।


Tags: ਲੀਸਾ ਰੇਅਮੈਕਸਿਮ ਮੈਗਜ਼ੀਨਬੋਲਡਨੈਸ ਫੋਟੋਸ਼ੂਟLisa Ray Maxim Magazine boladanaisa photoshoot