FacebookTwitterg+Mail

#MeToo : ਮੁਹਿੰਮ ਨੇ ਬਾਲੀਵੁੱਡ 'ਚ ਲਿਆਂਦਾ ਭੁਚਾਲ, ਜਾਣੋ ਕਿਸ-ਕਿਸ ਦੀ ਖੁੱਲ੍ਹੀ ਪੋਲ

list of indian celebrities accused under me too movement
13 October, 2018 12:37:30 PM

ਮੁੰਬਈ(ਬਿਊਰੋ)— ਅੱਜਕਲ ਬਾਲੀਵੁੱਡ 'ਚ #ਮੀਟੂ ਕੰਪੇਨ ਕਾਫੀ ਸੁਰਖੀਆਂ 'ਚ ਹੈ। ਇਸ ਦੀ ਸ਼ੁਰੂਆਤ ਪਿਛਲੇ ਸਾਲ ਅਮਰੀਕਾ 'ਚ ਹੋਈ ਸੀ, ਜਿੱਥੇ ਇਕ ਹਾਲੀਵੁੱਡ ਪ੍ਰੋਡਿਊਸਰ ਹਾਰਵੇ ਵਿੰਸਟੀਨ 'ਤੇ 70 ਤੋਂ ਵੀ ਵੱਧ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਇਹ #ਮੀਟੂ ਮੂਵਮੈਂਟ ਬਣ ਗਿਆ ਸੀ। ਹੁਣ ਇਹੀ ਲਹਿਰ ਭਾਰਤ 'ਚ ਸ਼ੁਰੂ ਹੋ ਚੁੱਕੀ ਹੈ। ਭਾਰਤ 'ਚ ਇਸ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਹੀ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਬਾਲੀਵੁੱਡ ਦੇ ਦਿੱਗਜ ਐਕਟਰ ਨਾਨਾ ਪਾਟੇਕਰ 'ਤੇ ਇਲਜ਼ਾਮ ਲਾ ਕੇ ਕੀਤੀ ਸੀ। ਤਨੁਸ਼੍ਰੀ ਨੇ ਨਾਨਾ ਵੱਲੋਂ ਖੁਦ ਨਾਲ 10 ਸਾਲ ਪਹਿਲਾਂ ਹੋਏ ਜਿਨਸੀ ਸ਼ੋਸ਼ਣ ਬਾਰੇ ਖੁੱਲ੍ਹ ਕੇ ਦੱਸਿਆ, ਜਿਸ ਤੋਂ ਬਾਅਦ ਇਹ ਮੁਹਿੰਮ ਹੁਣ ਭਾਰਤ 'ਚ ਇੰਡੀਆ #ਮੀਟੂ ਨਾਲ ਸ਼ੁਰੂ ਹੋਈ ਹੈ। ਇਸ ਮੂਵਮੈਂਟ 'ਚ ਹਰ ਖੇਤਰ 'ਚ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ। ਹੁਣ ਜਾਣਦੇ ਹਾਂ ਕਿ #ਮੀਟੂ ਮੁਹਿੰਮ 'ਚ ਹੁਣ ਤੱਕ ਕਿਸ-ਕਿਸ ਦੇ ਨਾਂ ਸਾਹਮਣੇ ਆ ਚੁੱਕੇ ਹਨ।

ਉਤਸਵ ਚੱਕਰਵਰਤੀ : #ਮੀਟੂ 'ਚ ਏਆਈਬੀ ਗਰੁੱਪ ਦੇ ਕਾਮੇਡੀਅਨ ਉਤਸਵ ਚੱਕਰਵਰਤੀ 'ਤੇ ਇਕ ਮਹਿਲਾ ਨੇ ਯੋਣ ਸ਼ੋਸ਼ਣ ਦਾ ਇਲਜ਼ਾਮ ਲਾਇਆ ਹੈ। ਦੱਸ ਦੇਈਏ ਕਿ ਜਿਸ ਨੇ ਇਲਜ਼ਾਮ ਲਾਏ ਹਨ ਉਹ ਵੀ ਇਸੇ ਗਰੁੱਪ ਦੀ ਮੈਂਬਰ ਹੈ। ਇਸ ਤੋਂ ਬਾਅਦ ਹੁਣ ਏਆਈਬੀ ਦੇ ਸੀਈਓ ਤਨਮੀਆ ਭੱਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।


ਵਿਕਾਸ ਬਹਿਲ : ਬਾਲੀਵੁੱਡ ਡਾਇਰੈਕਟਰ ਵਿਕਾਸ ਬਹਿਲ 'ਤੇ ਫੈਂਟਮ ਪ੍ਰੋਡਕਸ਼ਨ ਹਾਉਸ ਦੀ ਸਾਬਕਾ ਕਰਮਚਾਰੀ ਤੇ ਐਕਟਰਸ ਕੰਗਨਾ ਰਣੌਤ ਨੇ ਇਲਜ਼ਾਮ ਲਾਏ ਹਨ।


ਚੇਤਨ ਭਗਤ : #ਮੀਟੂ ਮੁਹਿੰਮ 'ਚ ਤਾਂ ਲੇਖਕ ਚੇਤਨ ਭਗਤ ਦਾ ਨਾਂ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੀ ਇਕ ਮਹਿਲਾ ਪੱਤਰਕਾਰ ਨਾਲ ਚੈੱਟ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਗਿਆ। ਇਸ ਦਾ ਜਵਾਬ ਚੇਤਨ ਨੇ ਫੇਸਬੁੱਕ ਤੇ ਟਵਿਟਰ 'ਤੇ ਦਿੱਤਾ।


ਆਲੋਕ ਨਾਥ : ਬਾਲੀਵੁੱਡ ਦੇ ਸੰਸਕਾਰੀ ਬਾਪੂ ਜੀ ਐਕਟਰ ਆਲੋਕ ਨਾਥ 'ਤੇ ਰਾਈਟਰ ਵਿੰਟਾ ਨੰਦਾ ਤੇ ਉਨ੍ਹਾਂ ਨਾਲ ਕੰਮ ਕਰ ਚੁੱਕੀ ਐਕਸਟਰ ਨੇ ਬਤਮੀਜ਼ੀ ਦਾ ਇਲਜ਼ਾਮ ਲਾਇਆ ਹੈ, ਜਿਸ ਨੂੰ ਆਲੋਕ ਨੇ ਸਿਰੇ ਤੋਂ ਨਕਾਰਿਆ ਹੈ।


ਐਮਜੇ ਅਕਬਰ : ਬਾਲੀਵੁੱਡ ਤਾਂ ਕੀ ਰਾਜਨੀਤੀ ਵੀ ਇਸ ਤੋਂ ਬਚੀ ਨਹੀਂ ਹੈ। ਕੇਂਦਰ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ 'ਤੇ ਮਹਿਲ ਪੱਤਰਕਾਰ ਨੇ ਬਤਮੀਜ਼ੀ ਦੇ ਇਲਜ਼ਾਮ ਲਾਏ ਹਨ। ਐਮਜੇ 'ਤੇ 9 ਔਰਤਾਂ ਨੇ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ।


ਪ੍ਰਸ਼ਾਂਤ ਝਾਅ : ਇਕ ਫੇਮਸ ਅਖਬਾਰ ਦੇ ਰਾਜਨੀਤੀ ਸੰਪਾਦਕ ਪ੍ਰਸ਼ਾਂਤ ਝਾਅ 'ਤੇ ਮਹਿਲਾ ਨੇ ਸ਼ੋਸ਼ਣ ਦੇ ਇਲਜ਼ਾਮ ਲਾਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।


ਕੈਲਾਸ਼ ਖੈਰ : ਗਾਇਕ ਕੈਲਾਸ਼ ਖੈਰ 'ਤੇ ਵੀ ਉਨ੍ਹਾਂ ਦੀ ਹੀ ਇੰਡਸਟਰੀ ਦੀ ਇਕ ਮਹਿਲਾ ਯਾਨੀ ਇਕ ਸਿੰਗਰ ਨੇ ਗਲਤ ਤਰੀਕੇ ਨਾਲ ਟੱਚ ਕਰਨ ਦੇ ਇਲਜ਼ਾਮ ਲਾਏ ਹਨ।


ਵਰੁਣ ਗਰੋਵਰ : ਸੈਫ ਅਲੀ ਖਾਨ ਦੀ ਹਾਲ ਹੀ 'ਚ ਆਈ ਵੈੱਬ ਸੀਰੀਜ਼ 'ਸੈਕ੍ਰੇਡ ਗੇਮਸ' ਤਾਂ ਸਭ ਨੂੰ ਯਾਦ ਹੀ ਹੋਵੇਗੀ। ਇਸ ਸੀਰੀਜ਼ ਨੂੰ ਵਰੁਣ ਗਰੋਵਰ ਨੇ ਲਿਖਿਆ ਤੇ ਉਹ ਬਾਲੀਵੁੱਡ ਦੇ ਗੀਤ ਵੀ ਲਿਖ ਚੁੱਕੇ ਹਨ। ਵਰੁਣ 'ਤੇ #ਮੀਟੂ ਤਹਿਤ ਇਲਜ਼ਾਮ ਲੱਗੇ ਹਨ, ਜਿਨ੍ਹਾਂ ਨੂੰ ਉਸ ਨੇ ਸਿਰੇ ਤੋਂ ਨਕਾਰਿਆ ਹੈ।


ਅਦਿਤੀ ਮਿੱਤਲ : ਸਟੈਂਡ ਅੱਪ ਕਾਮੇਡੀਅਨ ਅਦਿਤੀ ਮਿੱਤਲ 'ਤੇ ਇਕ ਕਾਮੇਡੀਅਨ ਮਹਿਲਾ ਨੂੰ ਜ਼ਬਰਨ ਕਿੱਸ ਕਰਨ ਦਾ ਇਲਜ਼ਾਮ ਹੈ। #ਮੀਟੂ 'ਚ ਇਹ ਪਹਿਲਾ ਮਾਮਲਾ ਹੈ, ਜਿਸ 'ਚ ਇਕ ਮਹਿਲਾ ਨੇ ਦੂਜੀ ਮਹਿਲਾ 'ਤੇ ਅਜਿਹਾ ਇਲਜ਼ਾਮ ਲਾਇਆ ਹੈ।


ਵਿਵੇਕ ਅਗਨੀਹੋਤਰੀ : ਵਿਵੇਕ ਅਗਨੀਹੋਤਰੀ 'ਤੇ ਵੀ ਐਕਟਰ ਤਨੁਸ਼੍ਰੀ ਦੱਤਾ ਨੇ ਤੰਗ ਕਰਨ ਦੇ ਇਲਜ਼ਾਮ ਲਾਏ ਹਨ। ਤਨੁਸ਼੍ਰੀ ਦਾ ਕਹਿਣਾ ਹੈ ਕਿ ਡਾਇਰੈਕਟਰ ਨੇ ਉਸ ਨੂੰ ਕੱਪੜੇ ਉਤਾਰ ਕੇ ਡਾਂਸ ਕਰਨ ਲਈ ਕਿਹਾ ਸੀ।


ਰੱਜਤ ਕਪੂਰ : ਐਕਟਰ ਰੱਜਤ ਕਪੂਰ 'ਤੇ ਦੋ ਵਾਰ ਇਲਜ਼ਾਮ ਲੱਗ ਚੁੱਕੇ ਹਨ, ਜਿਸ 'ਚ ਪਹਿਲਾਂ ਤਾਂ ਉਨ੍ਹਾਂ ਨੇ ਮੁਆਫੀ ਮੰਗ ਲਈ ਤੇ ਬਾਅਦ 'ਚ ਦੂਜੀ ਮਹਿਲਾ ਨੇ ਕਿਹਾ ਕਿ ਉਹ ਉਸ ਨੂੰ ਜ਼ਬਰਦਸਤੀ ਘਰ ਛੱਡਣ ਜਾਂਦੇ ਤੇ ਰਸਤੇ 'ਚ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਦੇ।


ਸੁਹੇਲ ਸੇਠ : ਚੇਤਨ ਤੋਂ ਬਾਅਦ ਸੁਹੇਲ ਅਜਿਹੇ ਰਾਈਟਰ ਹਨ, ਜਿਨ੍ਹਾਂ ਦਾ ਨਾਂ #ਮੀਟੂ 'ਚ ਆਇਆ ਹੈ। ਸੁਹੇਲ 'ਤੇ ਹੁਣ ਤੱਕ ਚਾਰ ਮਹਿਲਾਵਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਚਾਰ 'ਚੋਂ ਇਕ ਦਾ ਕਹਿਣਾ ਹੈ ਕਿ ਜਦੋਂ ਉਸ ਨਾਲ ਇਹ ਹੋਇਆ ਤਾਂ ਉਹ ਨਾਬਾਲਗ ਸੀ।


ਅਮਾਇਰਾ : ਇਸ ਤੋਂ ਬਾਅਦ ਐਕਟਰਸ ਅਮਾਇਰਾ ਦਾ ਕਹਿਣਾ ਹੈ ਕਿ ਉਸ ਦਾ ਤਾਂ ਮਹਿਲਾ ਅਤੇ ਮਰਦ ਦੋਵਾਂ ਵੱਲੋਂ ਸ਼ੋਸ਼ਣ ਕੀਤਾ ਗਿਆ ਹੈ,ਪਰ ਉਸ 'ਚ ਇਨੀਂ ਹਿੰਮਤ ਨਹੀਂ ਕਿ ਉਹ ਕਿਸੇ ਦਾ ਨਾਂ ਲੈ ਸਕੇ।


ਅਨੂ ਮਲਿਕ : ਸਿੰਗਰ ਅਨੂ ਮਲਿਕ 'ਤੇ ਵੀ ਇਕ ਫੀਮੇਲ ਸਿੰਗਰ ਨੇ ਗਲਤ ਤਰੀਕੇ ਨਾਲ ਟੱਚ ਕਰਨ ਦੇ ਇਲਜ਼ਾਮ ਲਗਾਏ ਹਨ। ਇਹ ਸਿੰਗਰ ਪਹਿਲਾਂ ਕੈਲਾਸ਼ ਖੈਰ 'ਤੇ ਵੀ ਸ਼ੋਸ਼ਣ 'ਤੇ ਇਲਜ਼ਾਮ ਲੱਗਾ ਚੁੱਕੀ ਹੈ।


ਸਾਜਿਦ ਖਾਨ : ਕੁਝ ਦਿਨ ਪਹਿਲਾਂ ਹੀ ਡਾਇਰੈਕਟਰ ਸਾਜਿਦ ਖਾਨ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗ ਚੱਕੇ ਹਨ। ਇਸ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਅਕਸ਼ੈ ਕੁਮਾਰ ਨੇ ਆਪਣੀ ਫਿਲਮ 'ਹਾਊਸਫੁਲ-4' ਤੋਂ ਸਾਜਿਦ ਖਾਨ ਨੂੰ ਹਟਾਉਣ ਦਾ ਫੈਸਲਾ ਲਿਆ ਹੈ।


ਸੁਭਾਸ਼ ਘਈ : ਇਸ ਲੜੀ 'ਚ ਫੇਮਸ ਡਾਇਰੈਕਟਰ ਸੁਭਾਸ਼ ਘਈ ਦਾ ਨਾਂ ਵੀ ਸਾਹਮਣੇ ਆਇਆ ਹੈ। ਜੀ ਹਾਂ, ਇਕ ਮਹਿਲਾ ਦਾ ਕਹਿਣਾ ਹੈ ਕਿ ਸੁਭਾਸ਼ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਖਵਾ ਕੇ ਉਸ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਖਬਰ ਨਾਲ ਪੂਰੀ ਬਾਲੀਵੁੱਡ ਇੰਡਸਟਰੀ ਹਿੱਲ ਗਈ ਹੈ। ਇਹ ਇਲਜ਼ਾਮ ਮਹਿਮਾ ਕੁਕਰੇਕਾ ਨਾਂ ਦੀ ਲੇਖਕਾ ਨੇ ਲਾਏ ਹਨ, ਜਿਸ ਨੇ ਇਕ ਪੋਸਟ 'ਚ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ ਹੈ।


Tags: Harvey Weinstein MeToo Tanushree Dutta Nana Patekar Sajid Khan Subhash Ghai Kailash Kher Vivek Agnihotri Vikas Bahl Rajat Kapoor

Edited By

Sunita

Sunita is News Editor at Jagbani.