FacebookTwitterg+Mail

ਘਰੇਲੂ ਉਡਾਣ ਸ਼ੁਰੂ ਹੁੰਦੇ ਹੀ ਇਹ ਅਭਿਨੇਤਾ 6 ਮਹੀਨਿਆਂ ਬਾਅਦ ਪਹੁੰਚਿਆ ਘਰ

lockdown relaxations  yeh rishta  s rohan mehra and many other tv celebs
28 May, 2020 11:47:33 AM

ਮੁੰਬਈ(ਬਿਊਰੋ)- ਲੰਬੀ ਤਾਲਾਬੰਦੀ ਤੋਂ ਬਾਅਦ ਸਰਕਾਰ ਨੇ ਮੰਗਲਵਾਰ ਨੂੰ ਘਰੇਲੂ ਉਡਾਣਾਂ ਸੇਵਾਵਾਂ ਖੋਲ ਦਿੱਤੀਆਂ ਹਨ। ਜਿਸ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਫਸੇ ਲੋਕ ਆਪਣੇ ਘਰ ਪਹੁੰਚ ਰਹੇ ਹਨ। ਇਨ੍ਹਾਂ ਵਿਚ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਵੀ ਸ਼ਾਮਿਲ ਹਨ। ਕਈ ਸਿਤਾਰਿਆਂ ਨੇ ਘਰੇਲੂ ਉਡਾਣਾਂ ਸ਼ੁਰੂ ਹੁੰਦੇ ਹੀ ਹਵਾਈ ਸਫਰ ਕੀਤਾ ਅਤੇ ਆਪਣੇ ਘਰ ਜਾਂ ਫਿਰ ਜਿੱਥੇ ਉਨ੍ਹਾਂ ਨੂੰ ਜਾਣਾ ਸੀ ਉੱਥੇ ਪਹੁੰਚੇ। ਉਥੇ ਹੀ ਛੋਟੇ ਪਰਦੇ ਦੇ ਮਸ਼ਹੂਰ ਅਭਿਨੇਤਾ ਰੋਹਨ ਮਹਿਰਾ ਕਰੀਬ ਛੇ ਮਹੀਨਿਆਂ ਬਾਅਦ ਆਪਣੇ ਘਰ ਪਹੁੰਚੇ।

Bollywood Tadka
ਇਸ ਗੱਲ ਦੀ ਜਾਣਕਾਰੀ ਅਭਿਨੇਤਾ ਨੇ ਖੁੱਦ ਦਿੱਤੀ ਹੈ। ਰੋਹਨ ਮਹਿਰਾ ਮੰਗਲਵਾਰ ਨੂੰ ਘਰੇਲੂ ਉਡਾਣ ਸੇਵਾ ਸ਼ੁਰੂ ਹੁੰਦੇ ਹੀ ਆਪਣੇ ਘਰ ਅਮ੍ਰਿਤਸਰ ਕਰੀਬ ਛੇ ਮਹੀਨਿਆਂ ਬਾਅਦ ਪਹੁੰਚੇ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ’ਤੇ ਆਪਣੇ ਸਫਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਰੋਹਨ ਮਹਿਰਾ ਨੇ ਦੱਸਿਆ ਕਿ ਉਹ ਕਰੀਬ ਛੇ ਮਹੀਨੇ ਬਾਅਦ ਆਪਣੇ ਘਰ ਪਹੁੰਚੇ ਹਨ।

Punjabi Bollywood Tadka
ਰੋਹਨ ਮਹਿਰਾ ਮੁਬੰਈ ਤੋਂ ਦਿੱਲੀ ਹੋ ਕੇ ਅਮ੍ਰਿਤਸਰ ਆਪਣੇ ਘਰ ਪਹੁੰਚੇ। ਉਨ੍ਹਾਂ ਨੇ ਇੰਸਟਾ ਸਟੋਰੀ ਵਿਚ ਦਿੱਲੀ ਏਅਰਪੋਰਟ, ਅਮ੍ਰਿਤਸਰ ਏਅਰਪੋਰਟ ਅਤੇ ਆਪਣੇ ਘਰ ਦੀ ਤਸਵੀਰ ਨੂੰ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨਾਲ ਅਭਿਨੇਤਾ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਫਰ ਦੌਰਾਨ ਸਮਾਜਿਕ ਦੂਰੀ ਦਾ ਪੂਰੀ ਤਰ੍ਹਾਂ ਨਾਲ ਖਿਆਲ ਰੱਖਿਆ ਗਿਆ ਸੀ।
Punjabi Bollywood Tadka
ਘਰੇਲੂ ਉਡਾਣ ਸੇਵਾ ਸ਼ੁਰੂ ਹੋਣ ਤੋਂ ਬਾਅਦ ਸਿਰਫ ਰੋਹਨ ਮਹਿਰਾ ਨੇ ਹੀ ਨਹੀਂ ਹੋਰ ਵੀ ਕਈ ਸਿਤਾਰਿਆਂ ਨੇ ਹਵਾਈ ਸਫਰ ਕੀਤਾ। ਇਸ ਵਿਚ ਕਰਨ ਵੋਹਰਾ, ਕਰਨਵੀਰ ਮਹਿਰਾ, ਹਿਮਾਂਸ਼ ਕੋਹਲੀ, ਰਾਧਿਕਾ ਮਦਾਨ ਅਤੇ ਅਰਜਨ ਸਮਥਾਨ ਦਾ ਨਾਮ ਵੀ ਸ਼ਾਮਿਲ ਹੈ। ਸਾਰੇ ਸਿਤਾਰਿਆਂ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿੱਤੀ।


Tags: LockdownRelaxationsRohan MehraTv Celebs

About The Author

manju bala

manju bala is content editor at Punjab Kesari