ਮੁੰਬਈ(ਬਿਊਰੋ)- ਲੰਬੀ ਤਾਲਾਬੰਦੀ ਤੋਂ ਬਾਅਦ ਸਰਕਾਰ ਨੇ ਮੰਗਲਵਾਰ ਨੂੰ ਘਰੇਲੂ ਉਡਾਣਾਂ ਸੇਵਾਵਾਂ ਖੋਲ ਦਿੱਤੀਆਂ ਹਨ। ਜਿਸ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਫਸੇ ਲੋਕ ਆਪਣੇ ਘਰ ਪਹੁੰਚ ਰਹੇ ਹਨ। ਇਨ੍ਹਾਂ ਵਿਚ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਵੀ ਸ਼ਾਮਿਲ ਹਨ। ਕਈ ਸਿਤਾਰਿਆਂ ਨੇ ਘਰੇਲੂ ਉਡਾਣਾਂ ਸ਼ੁਰੂ ਹੁੰਦੇ ਹੀ ਹਵਾਈ ਸਫਰ ਕੀਤਾ ਅਤੇ ਆਪਣੇ ਘਰ ਜਾਂ ਫਿਰ ਜਿੱਥੇ ਉਨ੍ਹਾਂ ਨੂੰ ਜਾਣਾ ਸੀ ਉੱਥੇ ਪਹੁੰਚੇ। ਉਥੇ ਹੀ ਛੋਟੇ ਪਰਦੇ ਦੇ ਮਸ਼ਹੂਰ ਅਭਿਨੇਤਾ ਰੋਹਨ ਮਹਿਰਾ ਕਰੀਬ ਛੇ ਮਹੀਨਿਆਂ ਬਾਅਦ ਆਪਣੇ ਘਰ ਪਹੁੰਚੇ।
ਇਸ ਗੱਲ ਦੀ ਜਾਣਕਾਰੀ ਅਭਿਨੇਤਾ ਨੇ ਖੁੱਦ ਦਿੱਤੀ ਹੈ। ਰੋਹਨ ਮਹਿਰਾ ਮੰਗਲਵਾਰ ਨੂੰ ਘਰੇਲੂ ਉਡਾਣ ਸੇਵਾ ਸ਼ੁਰੂ ਹੁੰਦੇ ਹੀ ਆਪਣੇ ਘਰ ਅਮ੍ਰਿਤਸਰ ਕਰੀਬ ਛੇ ਮਹੀਨਿਆਂ ਬਾਅਦ ਪਹੁੰਚੇ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ’ਤੇ ਆਪਣੇ ਸਫਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਰੋਹਨ ਮਹਿਰਾ ਨੇ ਦੱਸਿਆ ਕਿ ਉਹ ਕਰੀਬ ਛੇ ਮਹੀਨੇ ਬਾਅਦ ਆਪਣੇ ਘਰ ਪਹੁੰਚੇ ਹਨ।
ਰੋਹਨ ਮਹਿਰਾ ਮੁਬੰਈ ਤੋਂ ਦਿੱਲੀ ਹੋ ਕੇ ਅਮ੍ਰਿਤਸਰ ਆਪਣੇ ਘਰ ਪਹੁੰਚੇ। ਉਨ੍ਹਾਂ ਨੇ ਇੰਸਟਾ ਸਟੋਰੀ ਵਿਚ ਦਿੱਲੀ ਏਅਰਪੋਰਟ, ਅਮ੍ਰਿਤਸਰ ਏਅਰਪੋਰਟ ਅਤੇ ਆਪਣੇ ਘਰ ਦੀ ਤਸਵੀਰ ਨੂੰ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨਾਲ ਅਭਿਨੇਤਾ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਫਰ ਦੌਰਾਨ ਸਮਾਜਿਕ ਦੂਰੀ ਦਾ ਪੂਰੀ ਤਰ੍ਹਾਂ ਨਾਲ ਖਿਆਲ ਰੱਖਿਆ ਗਿਆ ਸੀ।
ਘਰੇਲੂ ਉਡਾਣ ਸੇਵਾ ਸ਼ੁਰੂ ਹੋਣ ਤੋਂ ਬਾਅਦ ਸਿਰਫ ਰੋਹਨ ਮਹਿਰਾ ਨੇ ਹੀ ਨਹੀਂ ਹੋਰ ਵੀ ਕਈ ਸਿਤਾਰਿਆਂ ਨੇ ਹਵਾਈ ਸਫਰ ਕੀਤਾ। ਇਸ ਵਿਚ ਕਰਨ ਵੋਹਰਾ, ਕਰਨਵੀਰ ਮਹਿਰਾ, ਹਿਮਾਂਸ਼ ਕੋਹਲੀ, ਰਾਧਿਕਾ ਮਦਾਨ ਅਤੇ ਅਰਜਨ ਸਮਥਾਨ ਦਾ ਨਾਮ ਵੀ ਸ਼ਾਮਿਲ ਹੈ। ਸਾਰੇ ਸਿਤਾਰਿਆਂ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿੱਤੀ।