FacebookTwitterg+Mail

ਪੰਜਾਬੀ ਸੰਗੀਤ ਦੀਆਂ ਇਨ੍ਹਾਂ ਹਸਤੀਆਂ ਨੇ ਮਨਾਇਆ ਲੋਹੜੀ ਦਾ ਤਿਉਹਾਰ, ਵੀਡੀਓ

lohri
14 January, 2019 10:13:26 AM

ਜਲੰਧਰ(ਬਿਊਰੋ)— ਪੰਜਾਬ ਭਰ 'ਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਤਿਉਹਾਰ ਪੰਜਾਬ ਦੇ ਸੱਭਿਆਚਾਰ 'ਚ ਖਾਸ ਮਹੱਤਵ ਰੱਖਦਾ ਹੈ । ਹਰ ਕੋਈ ਇਸ ਨਾਲ ਜੁੜਿਆ ਹੋਇਆ ਹੈ । ਪੰਜਾਬੀ ਸੰਗੀਤ ਜਗਤ ਦੀਆਂ ਕਈ ਹਸਤੀਆਂ ਨੇ ਵੀ ਇਸ ਤਿਉਹਾਰ ਦੀ ਖੁਸ਼ੀ ਨੂੰ ਕਾਫੀ ਇਨਜੁਆਏ ਕੀਤਾ ਹੈ । ਇਸ ਦੀਆਂ ਕੁਝ ਵੀਡਿਓਜ਼ ਵੀ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਸਭ ਤੋਂ ਪਹਿਲੀ ਵੀਡਿਓ ਗਾਇਕਾ ਕੌਰ-ਬੀ ਦੀ ਸਾਹਮਣੇ ਆਈ ਹੈ। ਇਹ ਵੀਡਿਓ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਇਸ ਵੀਡਿਓ 'ਚ ਕੌਰ ਬੀ ਆਪਣੇ ਪਰਿਵਾਰ ਨਾਲ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਵੀਡਿਓ ਵਿੱਚ ਕੌਰ ਬੀ ਗਿੱਧੇ ਦੀ ਰਾਣੀ ਬਣੀ ਹੋਈ ਹੈ। ਉਹ ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡਿਓ 'ਚ ਕੌਰ ਬੀ ਬੋਲੀ ਤੇ ਬੋਲੀ ਪਾ ਰਹੀ ਹੈ। ਜਿਸ ਤੋਂ ਸਾਫ ਹੈ ਕਿ ਕੌਰ ਬੀ ਪੰਜਾਬ ਦੇ ਸੱਭਿਆਚਾਰ ਦੀ ਜੜ੍ਹ ਨਾਲ ਜੁੜੀ ਹੋਈ ਹੈ।

 

 
 
 
 
 
 
 
 
 
 
 
 
 
 

HappyLohri❤️

A post shared by KaurB (@kaurbmusic) on Jan 13, 2019 at 8:39am PST


ਜੇਕਰ ਅਨਮੋਲ ਗਗਨ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਤਿਉਹਾਰ ਦੀ ਖੁਸ਼ੀ ਉਹਨਾਂ ਲੋਕਾਂ ਨਾਲ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਅਕਸਰ ਸਾਡਾ ਸਮਾਜ ਅਨਗੋਲਿਆ ਕਰਦਾ ਹੈ। ਅਨਮੋਲ ਗਗਨ ਮਾਨ ਨੇ ਲੋੜਵੰਦ ਲੋਕਾਂ ਨੂੰ ਕੰਬਲ ਵੰਡ ਕੇ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ਤੇ ਉਹਨਾਂ ਵੱਲੋਂ ਇਸ ਦਾ ਇਕ ਵੀਡਿਓ ਵੀ ਸਾਂਝਾ ਕੀਤਾ ਗਿਆ ਹੈ। ਜਿਸ 'ਚ ਉਹ ਲੋੜਵੰਦ ਲੋਕਾਂ ਨੂੰ ਕੰਬਲ ਵੰਡ ਰਹੀ ਹੈ ਤਾਂ ਜੋ ਕੜਾਕੇ ਦੀ ਇਸ ਠੰਡ 'ਚ ਇਹ ਲੋਕ ਪਿਆਰ ਦਾ ਨਿੱਗ ਮਾਣ ਸਕਣ।

 

 
 
 
 
 
 
 
 
 
 
 
 
 
 

Happy Lohri . This is how i celebrate . Spread Love & Share Happiness . Waheguru ji .

A post shared by Anmol Gagan Maan (@anmolgaganmaanofficial) on Jan 13, 2019 at 9:07am PST

ਇਸੇ ਤਰ੍ਹਾਂ ਗਾਇਕ ਹਰਭਜਨ ਮਾਨ ਨੇ ਵੀ ਇਸ ਤਿਉਹਾਰ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡਿਓ ਸ਼ੇਅਰ ਕੀਤਾ ਹੈ। ਇਹ ਵੀਡਿਓ ਉਹਨਾਂ ਦੇ ਗੀਤ ਦਾ ਹੈ, ਜਿਸ 'ਚ ਉਹ ਲੋਕਾਂ ਨੂੰ ਧੀਆਂ ਦੀ ਲੋਹੜੀ ਮਨਾਉਣ ਲਈ ਕਹਿ ਰਹੇ ਹਨ।

 

 

 


Tags: Kaur BAnmol Gagan MaanHarbhajan MannLohriInstagramVideo

About The Author

manju bala

manju bala is content editor at Punjab Kesari