FacebookTwitterg+Mail

ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ

lok sabha election 2019 rajinikanth pm modi
23 May, 2019 06:09:06 PM

ਮੁੰਬਈ(ਬਿਊਰੋ)— 'ਲੋਕਸਭਾ ਚੋਣਾਂ 2019' ਦੇ ਨਤੀਜਿਆਂ ਦੀ ਪੂਰੀ ਤਸਵੀਰ ਆਉਣ 'ਚ ਚਾਹੇ ਸਮਾਂ ਲੱਗੇ ਪਰ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਭਾਜਪਾ ਆਪਣੇ ਦਮ 'ਤੇ ਸਰਕਾਰ ਬਣਾਉਣ ਦੀ ਹਾਲਤ 'ਚ ਪਹੁੰਚ ਚੁੱਕੀ ਹੈ ਅਤੇ ਇਸ ਮੌਕੇ 'ਤੇ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ  ਵਧਾਈ ਦਿੱਤੀ ਹੈ। ਰਜਨੀਕਾਂਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ ਕਰਦੇ ਹੋਏ ਕਿਹਾ,''hearty congratulations ... You made it''

 


 

5.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ BJP ਕਾਰਕੁੰਨਾਂ ਨਾਲ ਮੁਲਾਕਾਤ


ਦੱਸ ਦੇਈਏ ਕਿ ਐੱਨ.ਡੀ.ਏ. ਨੇ 345 ਦਾ ਅੰਕੜਾ ਪਾਰ ਕਰ ਲਿਆ ਹੈ। ਜਦ ਕਿ 2014 ਦੀਆਂ ਲੋਕਸਭਾ ਚੋਣਾਂ 'ਚ ਇਕੱਲੇ ਭਾਜਪਾ ਨੂੰ 282 ਸੀਟਾਂ ਮਿਲੀਆਂ ਸਨ ਪਰ ਇਸ ਵਾਰ ਭਾਜਪਾ ਸਿਰਫ ਆਪਣੇ ਦਮ 'ਤੇ 290 ਤੋਂ ਜ਼ਿਆਦਾ ਸੀਟਾਂ ਵੱਲ ਵਧ ਰਹੀ ਹੈ। ਦੱਸ ਦੇਈਏ ਕਿ ਅੱਜ ਸ਼ਾਮ 5.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫਤਰ 'ਚ ਭਾਜਪਾ ਕਾਰਕੁੰਨਾਂ ਨਾਲ ਮੁਲਾਕਾਤ ਕਰਨਗੇ।


ਬਹੁਮਤ ਨਾਲ ਵਾਪਸੀ

ਇਹ ਪਹਿਲੀ ਵਾਰ ਹੈ ਜਦੋਂ ਕੋਈ ਗੈਰ-ਕਾਂਗਰਸੀ ਸਰਕਾਰ ਆਪਣੇ ਦਮ 'ਤੇ ਬਹੁਮਤ ਨਾਲ ਵਾਪਸੀ ਕਰ ਰਹੀ ਹੈ। ਉਂਝ ਤਾਂ ਤਿੰਨ ਵਾਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਭਾਜਪਾ ਨੇ ਸਰਕਾਰ ਬਣਾਈ ਪਰ ਉਹ ਐੱਨ.ਡੀ.ਏ. ਦੇ ਸਾਥੀਆਂ ਦੇ ਭਰੋਸੇ ਸਨ। ਇਸ ਵਾਰ ਮੋਦੀ ਇਕ ਤਰ੍ਹਾਂ ਨਾਲ ਇੰਦਰਾ ਦੇ ਬਰਾਬਰ ਪਹੁੰਚ ਗਏ ਹਨ। 1967 ਅਤੇ 1971 'ਚ ਇੰਦਰਾ ਗਾਂਧੀ ਨੇ ਪੂਰਣ ਬਹੁਮਤ ਨਾਲ ਸਰਕਾਰ ਬਣਾਈ ਸੀ।


Tags: Lok Sabha Election 2019RajinikanthPM ModiCongratulatesTwitterBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.