FacebookTwitterg+Mail

ਕੀ ਭੈਣ ਪ੍ਰਿਆ ਦੱਤ ਕਾਰਨ ਚੋਣਾਂ ਨਹੀਂ ਲੜਨਗੇ ਸੰਜੇ ਦੱਤ?

lok sabha elections 2019 sanjay dutt rejects speculation
26 March, 2019 09:58:42 AM

ਨਵੀਂ ਦਿੱਲੀ (ਬਿਊਰੋ) — ਲੋਕ ਸਭਾ ਚੋਣਾਂ ਲੜਨ ਦੀਆਂ ਸਾਰੀਆਂ ਖਬਰਾਂ 'ਤੇ ਵਿਰਾਮ ਲਾਉਂਦੇ ਹੋਏ ਸੰਜੇ ਦੱਤ ਨੇ ਚੁੱਪੀ ਤੋੜ ਦਿੱਤੀ ਹੈ। ਸੰਜੇ ਦੱਤ ਨੇ ਸਾਫ ਕਿਹਾ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਹਨ ਸਗੋਂ ਉਹ ਆਪਣੀ ਭੈਣ ਪ੍ਰਿਆ ਦੱਤ ਨੂੰ ਇਸ ਚੋਣਾਂ 'ਚ ਸਪੋਰਟ ਕਰ ਰਹੇ ਹਨ। ਲੋਕ ਸਭਾ ਚੋਣਾਂ ਦੀ ਤਾਰੀਖ ਜਦੋਂ ਤੋਂ ਆਈ ਹੈ ਕਈ ਸਿਤਾਰਿਆਂ ਦੇ ਚੋਣਾਂ ਲੜਨ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਇਕ ਪਾਸੇ ਸੰਜੇ ਦੱਤ ਨੇ ਜਿਥੇ ਸਾਫ ਕਰ ਦਿੱਤਾ ਹੈ ਕਿ ਉਹ ਚੋਣਾਂ ਨਹੀਂ ਲੜ ਰਹੇ ਉਥੇ ਹੀ ਦੂਜੇ ਪਾਸੇ ਡਾਂਸਰ ਸਪਨਾ ਚੌਧਰੀ ਨੂੰ ਲੈ ਕੇ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਕਿ ਉਹ ਕਿਸੇ ਵੀ ਪਾਰਟੀ ਵਲੋਂ ਚੋਣਾਂ ਨਹੀਂ ਲੜੇਗੀ। 
 

ਦੱਸ ਦਈਏ ਕਿ ਖਬਰਾਂ ਆਈਆਂ ਸਨ ਕਿ ਸੰਜੇ ਦੱਤ ਇਲਾਹਾਬਾਦ ਤੋਂ ਚੋਣਾਂ ਲੜਨਗੇ। ਹੁਣ ਸੰਜੇ ਦੱਤ ਨੇ ਚੋਣਾਂ ਨੂੰ ਲੈ ਕੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੇ ਰਾਜ ਬੁਲਾਰੇ ਕਿਸ਼ੋਰ ਵਾਰਸਨੇਏ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਸ਼ੋਰ ਨੇ ਦੱਸਿਆ ਕਿ ਪ੍ਰਿਆ ਦੱਤ ਖੁਦ ਇਹ ਪੇਸ਼ਕਸ਼ ਲੈ ਕੇ ਸੰਜੇ ਦੱਤ ਕੋਲ ਪਹੁੰਚੀ ਸੀ ਪਰ ਉਨ੍ਹਾਂ ਨੇ ਚੋਣਾਂ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ। ਖੁਦ ਸੰਜੇ ਦੱਤ ਨੇ ਆਪਣੇ ਟਵਿਟਰ ਅਕਾਊਂਟ ਤੋਂ ਟਵੀਟ ਕੀਤਾ ''ਲੋਕ ਸਭਾ ਚੋਣਾਂ 'ਚ ਮੇਰੇ ਖੜ੍ਹੇ ਹੋਣ ਦੀਆਂ ਖਬਰਾਂ ਝੂਠੀਆਂ ਹਨ। ਮੈਂ ਆਪਣੇ ਦੇਸ਼ ਨਾਲ ਖੜ੍ਹਾ ਹਾਂ ਅਤੇ ਆਪਣੀ ਭੈਣ ਪ੍ਰਿਆ ਦੱਤ ਦੇ ਨਾਲ ਹਾਂ।''

ਸੰਜੇ ਦੱਤ ਨੇ ਆਪਣੀ ਭੈਣ ਪ੍ਰਿਆ ਦੱਤ ਦੀ ਸਪੋਰਟ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਵੋਟ ਪਾਉਣ ਜਾਣ। ਉਨ੍ਹਾਂ ਨੇ ਕਿਹਾ, ''ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਵੋਟ ਪਾਉਣ ਜਾਣ।'' ਦੱਸ ਦਈਏ ਕਿ ਇਲਾਹਾਬਾਦ ਤੋਂ ਇਲਾਵਾ ਸੰਜੇ ਦੱਤ ਦੇ ਗਾਜ਼ੀਆਬਾਦ ਤੋਂ ਵੀ ਚੋਣਾਂ ਲੜਨ ਦੀਆਂ ਖਬਰਾਂ ਆਈਆਂ ਸਨ। ਕਿਹਾ ਜਾ ਰਿਹਾ ਸੀ ਕਿ ਉਹ ਕੁਮਾਰ ਵਿਸ਼ਵਾਸ ਵਿਰੁੱਧ ਚੋਣਾਂ ਲੜ ਸਕਦੇ ਹਨ।

 


Tags: Sanjay DuttLok Sabha Elections 2019Priya DuttTwitterKalankBollywood Celebrity

Edited By

Sunita

Sunita is News Editor at Jagbani.