FacebookTwitterg+Mail

'ਲਵ ਆਜ ਕੱਲ 2' ਦੀ ਪਹਿਲੀ ਝਲਕ ਆਈ ਸਾਹਮਣੇ

love aaj kal 2 first poster
17 January, 2020 10:16:03 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਪਸੰਦੀਦਾ ਕਾਲਾਕਾਰ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਸਟਾਰਰ ਫਿਲਮ 'ਲਵ ਆਜ ਕੱਲ- 2' ਦਾ ਫਸਟ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ 'ਚ ਸਾਰਾ ਤੇ ਕਾਰਤਿਕ 'ਚ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪੋਸਟਰ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਤੇ ਸਾਰਾ ਇਕੱਠੇ ਨਜ਼ਰ ਆ ਰਹੇ ਹਨ। ਇਸ ਫਿਲਮ ਨਾਲ ਪਹਿਲੀ ਵਾਰ ਹੋਇਆ ਹੈ, ਜਦੋਂ ਦੋਵੇਂ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਇਹ 2009 'ਚ ਆਈ ਫਿਲਮ 'ਲਵ ਆਜਕੱਲ' ਦਾ ਸੀਕਵਲ ਹੈ, ਜਿਸ 'ਚ ਸੈਫ ਅਲੀ ਖਾਨ ਲੀਡ ਰੋਲ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਦੀਪਿਕਾ ਪਾਦੁਕੋਣ, ਸੈਫ ਦੇ ਨਾਲ ਨਜ਼ਰ ਆਈ ਸੀ।


ਇਸ ਫਿਲਮ ਦੀ ਰਿਲੀਜ਼ ਨੂੰ 10 ਸਾਲ ਹੋਣ ਵਾਲੇ ਹਨ ਤੇ ਪਾਪਾ ਸੈਫ ਤੋਂ ਬਾਅਦ ਇਸ ਫਿਲਮ ਦੀ ਲੀਡ 'ਚ ਸੈਫ ਦੀ ਧੀ ਸਾਰਾ ਨਜ਼ਰ ਆਉਣ ਵਾਲੀ ਹੈ। ਇਸ ਪੋਸਟਰ ਨੂੰ ਸਾਰਾ ਨੇ ਸ਼ੇਅਰ ਕੀਤਾ ਹੈ। ਤਸਵੀਰ ਨਾਲ ਹੀ ਸਾਰਾ ਨੇ ਇਕ ਕੈਪਸ਼ਨ ਵੀ ਲਿਖਿਆ ਹੈ। ਫਿਲਮ ਅਗਲੇ ਮਹੀਨੇ 14 ਫਰਵਰੀ ਨੂੰ ਰਿਲੀਜ਼ ਹੋਵੇਗੀ, ਜਦਕਿ ਇਸ ਦਾ ਟਰੇਲਰ ਇਸੇ ਸ਼ੁੱਕਰਵਾਰ ਰਿਲੀਜ਼ ਕੀਤਾ ਜਾਵੇਗਾ।


Tags: Love Aaj Kal 2First PosterSara Ali KhanKartik AaryanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari