FacebookTwitterg+Mail

‘ਬਿੱਗ ਬੌਸ 13’ ’ਚ ਸਾਰਾ-ਕਾਰਤਿਕ ਦੀ ਮਸਤੀ, ਸਲਮਾਨ ਖਾਨ ਨਾਲ ਲਾਏ ਠੁਮਕੇ

love aaj kal actors sara ali khan and kartik aaryan grace bigg boss 13 sets
19 January, 2020 10:09:01 AM

ਮੁਬੰਈ(ਬਿਊਰੋ)- ਟੀ.ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ ‘ਬਿੱਗ ਬੌਸ 13’ ਵਿਚ 'ਲਵ ਆਜ ਕਲ' ਦੀ ਜੋੜੀ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਜਲਦ ਆਉਣ ਜਾ ਰਹੇ ਹਨ। ਇਹ ਜੋੜੀ ਸਲਮਾਨ ਖਾਨ ਦੇ ਸ਼ੋਅ 'ਤੇ ਆਪਣੀ ਫਿਲਮ ਦੇ ਪ੍ਰਚਾਰ ਲਈ ਆ ਰਹੀ ਹੈ। ਕਾਰਤਿਕ ਅਤੇ ਸਾਰਾ ਵੀਕੈਂਡ ਦੇ ਐਪੀਸੋਡ 'ਚ ਸਲਮਾਨ ਖਾਨ ਨਾਲ ਕਾਫੀ ਮਸਤੀ ਕਰਦੇ ਨਜ਼ਰ ਆਉਣਗੇ।


ਕਾਰਤਿਕ ਆਰੀਅਨ ਅਤੇ ਸਾਰਾ ਨੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਲਮਾਨ ਖ਼ਾਨ ਦਾ ਸ਼ੋਅ ਪਹਿਲਾ ਹੈ, ਜਿਸ 'ਤੇ ਇਹ ਜੋੜੀ ਨਜ਼ਰ ਆਉਣ ਵਾਲੀ ਹੈ। ਸਾਰਾ, ਸਲਮਾਨ ਅਤੇ ਕਾਰਤਿਕ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਤੁਸੀਂ ਇਸ ਜੋੜੀ ਨੂੰ ਸਲਮਾਨ ਨਾਲ ਡਾਂਸ ਕਰਦੇ ਅਤੇ ਸੈਲਫੀ ਲੈਂਦੇ ਦੇਖ ਸਕਦੇ ਹੋ।


Tags: Love Aaj KalSara Ali KhanKartik AaryanBigg Boss 13Salman Khan

About The Author

manju bala

manju bala is content editor at Punjab Kesari