FacebookTwitterg+Mail

ਬਾਕਸ ਆਫਿਸ 'ਤੇ ਛਾਇਆ 'ਲਵ ਆਜ ਕਲ' ਦਾ ਜਾਦੂ, 3 ਦਿਨਾਂ 'ਚ ਕਮਾਏ ਇੰਨੇ ਕਰੋੜ

love aaj kal full box office collection day 2
17 February, 2020 05:00:10 PM

ਮੁੰਬਈ (ਬਿਊਰੋ) : ਕਾਰਤਿਕ ਆਰਿਅਨ ਤੇ ਸਾਰਾ ਅਲੀ ਖਾਨ ਸਟਾਰਰ ਫਿਲਮ 'ਲਵ ਆਜ ਕਲ' ਬਾਕਸ ਆਫਿਸ 'ਤੇ ਦੂਜੇ ਦਿਨ ਵੀ ਝੰਡੇ ਗੱਡਣ 'ਚ ਕਾਮਯਾਬ ਸਾਬਿਤ ਹੋਈ ਹੈ। ਹਾਲਾਂਕਿ, ਦੂਜੇ ਦਿਨ ਫਿਲਮ ਨੇ ਪਹਿਲੇ ਦਿਨ ਦੇ ਮੁਕਾਬਲੇ ਘੱਟ ਕਮਾਈ ਕੀਤੀ ਹੈ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਨੇ ਹੀ ਰਿਕਾਰਡ ਕਾਇਮ ਕਰ ਦਿੱਤੇ ਹਨ। ਇਹ ਫਿਲਮ ਪਹਿਲੇ ਦਿਨ 12.40 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਇਸ ਤਰ੍ਹਾਂ ਫਿਲਮ ਦੀ ਕਮਾਈ ਦਾ ਅੰਕੜਾ 20 ਕਰੋੜ ਦੇ ਪਾਰ ਪਹੁੰਚ ਗਿਆ ਹੈ। ਫਿਲਮ ਦੀ ਕਮਾਈ ਨੂੰ ਲੈ ਕੇ ਟਰੇਡ ਐਨਾਲਿਸਟ ਦਾ ਕਹਿਣਾ ਹੈ ਕਿ ਵੀਕੈਂਡ 'ਚ ਫਿਲਮ ਦੀ ਕਮਾਈ ਵੱਧ ਸਕਦੀ ਹੈ।

ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਫਿਲਮ ਨੂੰ ਮੈਟਰੋ ਸਿਟੀਜ਼ 'ਚ ਬਹੁਤ ਚੰਗਾ ਰਿਸਪੋਂਸ ਮਿਲ ਰਿਹਾ ਹੈ। ਦੱਸ ਦਈਏ ਕਿ 12 ਕਰੋੜ ਤੋਂ ਵੱਧ ਦੀ ਕਮਾਈ ਦੇ ਨਾਲ ਇਹ ਫਿਲਮ ਕਾਰਤਿਕ ਆਰਿਅਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਹਾਸਲ ਕਰਨ ਵਾਲੀ ਫਿਲਮ ਬਣ ਗਈ ਹੈ।

 


Tags: Love Aaj Kal 2Box OfficeCollection 2nd DayKartik AaryanSara Ali Khan

About The Author

sunita

sunita is content editor at Punjab Kesari