ਮੁੰਬਈ— ਭੋਜਪੁਰੀ ਫਿਲਮਾਂ ਦਾ ਬਜਟ ਬਾਲੀਵੁੱਡ ਦੀ ਬਰਾਬਰੀ 'ਚ ਕਾਫੀ ਘੱਟ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਨ੍ਹਾਂ ਦੀ ਸ਼ੂਟਿੰਗ ਦੇਸ਼ੀ-ਵਿਦੇਸ਼ੀ ਟੂਰਿਸਟ ਸਪਾਟ 'ਤੇ ਨਹੀਂ ਬਲਕਿ ਛੋਟੇ ਸ਼ਹਿਰਾਂ ਜਾਂ ਕਸਬਿਆਂ 'ਚ ਹੁੰਦੀ ਹੈ।
ਇਹ ਫਿਲਮਾਂ ਵਧੇਰੇ ਲੋਕਲ ਲੈਵਲ 'ਤੇ ਫਿਲਮਾਈਆਂ ਜਾਂਦੀਆਂ ਹਨ, ਜਿੱਥੇ ਅਕਸਰ ਭੀੜ ਇੱਕਠੀ ਹੋ ਜਾਂਦੀ ਹੈ। ਇਸ ਕਾਰਨ ਕਈ ਵਾਰ ਲਵਮੇਕਿੰਗ ਸੀਨ ਸ਼ੂਟ ਕਰਨ 'ਚ ਅਭਿਨੇਤਰੀਆਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।
ਖਾਸ ਕਰ ਕੇ ਉਸ ਸਮੇਂ ਜਦੋਂ ਕਾਸਟ ਐਂਡ ਕਰੂ ਅਤੇ ਅਣਜਾਣ ਲੋਕਾਂ ਦੇ ਸਾਹਮਣੇ ਕਿਸੇ ਸੀਨ ਦੇ ਰੀਟੇਕ ਵਾਰ-ਵਾਰ ਹੁੰਦੇ ਹਨ। ਅਜਿਹੇ 'ਚ ਉੱਥੇ ਮੌਜੂਦ ਭੀੜ ਕੁਮੈਂਟ ਕਰਨ 'ਤੇ ਵੀ ਪਿੱਛੇ ਨਹੀਂ ਹੱਟਦੇ।
ਕਈ ਵਾਰ ਲੋਕ ਵੀਡੀਓ ਬਣਾਉਣ ਲੱਗ ਜਾਂਦੇ ਹਨ ਅਤੇ ਤਸਵੀਰਾਂ ਤੱਕ ਖਿੱਚ ਲੈਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਕਿਸਿੰਗ ਸੀਨ ਦੀ ਸ਼ੂਟਿੰਗ ਸ਼ਰੇਆਮ ਹੁੰਦੀ, ਜਿਸ ਨੂੰ ਲੋਕ ਅੱਖਾਂ ਪਾੜ-ਪਾੜ ਕੇ ਦੇਖ ਰਹੇ ਹੁੰਦੇ ਹਨ।