ਜਲੰਧਰ— ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੀ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਲਵ ਪੰਜਾਬ' ਦੇ ਚਰਚੇ ਵਿਦੇਸ਼ਾਂ 'ਚ ਵੀ ਹੋ ਰਹੇ ਹਨ। ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਲੈ ਕੇ ਧਰਤੀ ਦੇ ਕੋਨੇ-ਕੋਨੇ 'ਚ ਵਸੇ ਪੰਜਾਬੀ ਦਰਸ਼ਕ ਕਾਫੀ ਉਤਸ਼ਾਹਿਤ ਹਨ।
'ਲਵ ਪੰਜਾਬ' ਦੀ ਫਿਲਹਾਲ ਆਸਟ੍ਰੇਲੀਆ ਤੇ ਨਿਊਜ਼ਲੈਂਡ ਦੀ ਲਿਸਟ ਜਾਰੀ ਹੋ ਗਈ ਹੈ, ਜਿਥੇ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਤਸਵੀਰਾਂ 'ਚ ਤੁਸੀਂ ਇਸ ਲਿਸਟ ਨੂੰ ਦੇਖ ਸਕਦੇ ਹੋ। ਇਹ ਲਿਸਟ ਤੁਸੀਂ ਅਮਰਿੰਦਰ ਗਿੱਲ ਦੇ ਵੈਰੀਫਾਈਡ ਫੇਸਬੁੱਕ ਪੇਜ 'ਤੇ ਦੇਖ ਸਕਦੇ ਹੋ।