FacebookTwitterg+Mail

ਤਬਰੇਜ਼ ਨੂਰਾਨੀ ਨਿਰਦੇਸ਼ਿਤ ਫਿਲਮ 'ਲਵ ਸੋਨੀਆ' ਦਾ ਟਰੇਲਰ ਰਿਲੀਜ਼ (ਵੀਡੀਓ)

love sonia
24 August, 2018 02:18:24 PM

ਮੁੰਬਈ (ਬਿਊਰੋ)— ਤਬਰੇਜ਼ ਨੂਰਾਨੀ ਨਿਰਦੇਸ਼ਿਤ ਫਿਲਮ 'ਲਵ ਸੋਨੀਆ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਸੋਨੀਆ' ਨਾਂ ਦੀ ਅਜਿਹੀ ਕੁੜੀ 'ਤੇ ਆਧਾਰਤ ਹੈ, ਜਿਸ ਦੀ ਜ਼ਿੰਦਗੀ ਦੇਹ ਵਪਾਰ ਵਿਚ ਫਸਣ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਫਿਲਮ ਵਿਚ ਸੋਨੀਆ ਦਾ ਕਿਰਦਾਰ ਨਿਭਾਅ ਰਹੀ ਹੈ ਮ੍ਰਿਣਲਾ ਠਾਕੁਰ। ਉਸ ਤੋਂ ਇਲਾਵਾ ਫਿਲਮ ਵਿਚ ਫਰੀਦਾ ਪਿੰਟੋ, ਅਮਰੀਕੀ ਅਭਿਨੇਤਰੀ ਡੈਮੀ ਮੂਰ, ਰਿਚਾ ਚੱਢਾ, ਮਨੋਜ ਵਾਜਪਾਈ, ਅਨੁਪਮ ਖੇਰ, ਆਦਿਲ ਹੁਸੈਨ, ਰਾਜਕੁਮਾਰ ਰਾਓ ਤੇ ਸਾਈ ਤਮਹਾਨਕਰ ਖਾਸ ਭੂਮਿਕਾਵਾਂ ਵਿਚ ਹਨ।


ਫਿਲਮ ਦੇ ਖਲਨਾਇਕ ਭਾਵ ਫੈਜ਼ਲ ਦੀ ਭੂਮਿਕਾ ਨਿਭਾਅ ਰਹੇ ਮਨੋਜ ਵਾਜਪਾਈ ਨੇ ਕਿਹਾ ਸੀ ਕਿ 'ਲਵ ਸੋਨੀਆ' ਔਰਤਾਂ ਦੀ ਸਮੱਗਲਿੰਗ 'ਤੇ ਆਧਾਰਤ ਫਿਲਮ ਹੈ ਅਤੇ ਮੈਨੂੰ ਆਸ ਹੈ ਕਿ ਸਾਡਾ ਸੈਂਸਰ ਬੋਰਡ ਜਿੰਨੀ ਜਲਦੀ ਹੋ ਸਕੇਗਾ, ਫਿਲਮ ਨੂੰ ਪਾਸ ਕਰ ਦੇਵੇਗਾ। ਮੈਂ ਸੈਂਸਰ ਬੋਰਡ ਨੂੰ ਫਿਲਮ ਦਾ ਕੋਈ ਵੀ ਹਿੱਸਾ ਨਾ ਕੱਟਣ ਲਈ ਬੇਨਤੀ ਕਰਦਾ ਹਾਂ ਕਿਉਂਕਿ ਔਰਤਾਂ ਦੀ ਸਮੱਗਲਿੰਗ ਸਾਡੇ ਸਮਾਜ ਦਾ ਬਹੁਤ ਵੱਡਾ ਮੁੱਦਾ ਹੈ ਅਤੇ ਇਹ ਭਿਆਨਕ ਅਪਰਾਧ ਹੈ।


Tags: Tabrez Noorani Love Sonia Trailer Rajkummar Rao Richa Chadha Bollywood Actor

Edited By

Kapil Kumar

Kapil Kumar is News Editor at Jagbani.